ਮੁੰਬਈ (ਭਾਸ਼ਾ)- ਆਈ.ਪੀ.ਐੱਲ. ਖਿਡਾਰੀਆਂ ਅਤੇ ਸਟਾਫ਼ ਨੂੰ ਲਿਆਉਣ-ਲਿਜਾਣ ਵਾਲੀਆਂ ਬੱਸਾਂ ਲਈ ਮੁੰਬਈ ਪੁਲਸ ਗ੍ਰੀਨ ਕੋਰੀਡੋਰ ਮੁਹੱਈਆ ਕਰਾਏਗੀ ਤਾਂ ਕਿ ਖਿਡਾਰੀ ਟ੍ਰੈਫਿਕ ਜਾਮ ਵਿਚ ਫਸਣ ਤੋਂ ਬਚ ਸਕਣ। ਇਰ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੁੰਬਈ ਵਿਚ ਮੈਚਾਂ ਲਈ 1100 ਤੋਂ ਜ਼ਿਆਦਾ ਪੁਲਸ ਕਰਮਚਾਰੀ ਤਾਇਨਾਤ ਹੋਣਗੇ, ਜਿਨ੍ਹਾਂ ਵਿਚ ਟ੍ਰੈਫਿਕ ਪੁਲਸ ਵੀ ਸ਼ਾਮਲ ਹੈ। ਇਸ ਸਾਲ ਆਈ.ਪੀ.ਐੱਲ. ਦੇ ਸਾਰੇ ਲੀਗ ਮੈਚ ਮੁੰਬਈ ਅਤੇ ਪੁਣੇ ਵਿਚ ਹੋ ਰਹੇ ਹਨ। ਭਾਗ ਲੈਣ ਵਾਲੀਆਂ 10 ਟੀਮਾਂ ਸ਼ਹਿਰ ਦੇ ਵੱਖ-ਵੱਖ ਹਿੱਸੇ ਵਿਚ ਹੋਟਲਾਂ ਵਿਚ ਰੁਕੀਆਂ ਹਨ।
ਪੁਲਸ ਅਧਿਕਾਰੀ ਨੇ ਕਿਹਾ ਕਿ ਟੀਮ ਹੋਟਲਾਂ ਅਤੇ ਸਟੇਡੀਅਮ ਵਿਚਾਲੇ ਕਾਫ਼ੀ ਦੂਰੀ ਹੈ, ਲਿਹਾਜਾ ਮੁੰਬਈ ਪੁਲਸ ਖਿਡਾਰੀਆਂ ਦੀ ਸੁਰੱਖਿਆ ਅਤੇ ਮੈਚ ਦੀ ਟਾਈਮਿੰਗ ਨੂੰ ਵੇਖਦੇ ਹੋਏ ਕਾਫ਼ੀ ਸਾਵਧਾਨੀ ਵਰਤ ਰਹੇ ਹਨ। ਉਨ੍ਹਾਂ ਕਿਹਾ, 'ਗ੍ਰੀਨ ਕੋਰੀਡੋਰ ਵਿਚ ਹਰ ਟੀਮ ਨੂੰ ਪੁਲਸ ਸੁਰੱਖਿਆ ਦਿੱਤੀ ਜਾਵੇਗੀ, ਕਿਉਂਕਿ ਕੁੱਝ ਮੈਚ ਅਜਿਹੇ ਸਮੇਂ 'ਤੇ ਹਨ, ਜਦੋਂ ਟ੍ਰੈਫਿਕ ਆਪਣੇ ਸਿਖ਼ਰ 'ਤੇ ਹੁੰਦਾ ਹੈ। ਮੁੰਬਈ ਵਿਚ ਕਈ ਸਥਾਨਾਂ 'ਤੇ ਨਿਰਮਾਣ ਕੰਮ ਵੀ ਚੱਲ ਰਿਹਾ ਹੈ।'
ਇਹ ਵੀ ਪੜ੍ਹੋ : ਦਿੱਲੀ ਦੇ ਮੁੱਕੇਬਾਜ਼ ਸਤਨਾਮ ਸਿੰਘ ਨੇ WBC ਇੰਡੀਆ ਫੀਦਰਵੇਟ ਖ਼ਿਤਾਬ ਜਿੱਤਿਆ
ਦੱਖਣੀ ਮੁੰਬਈ ਅਤੇ ਨਵੀਂ ਮੁੰਬਈ ਵਿਚ ਡੀਵਾਈ ਪਾਟਿਲ ਸਟੇਡੀਅਮ ਵਿਚ 35 ਕਿਲੋਮੀਟਰ ਦੀ ਦੂਰੀ ਹੈ। ਇਸ ਦੇ ਮੱਦੇਨਜ਼ਰ ਮੁੰਬਈ ਪੁਲਸ ਅਤੇ ਨਵੀਂ ਮੁੰਬਈ ਪੁਲਸ ਮਿਲ ਕੇ ਕੰਮ ਕਰੇਗੀ ਤਾਂ ਜੋ ਖਿਡਾਰੀਆਂ ਨੂੰ ਅਸੁਵਿਧਾ ਨਾ ਹੋਵੇ। ਵਾਨਖੇੜੇ ਅਤੇ ਬ੍ਰੇਬੋਰਨ ਸਟੇਡੀਅਮਾਂ ਹੋਣ ਵਾਲੇ ਵਿਚ ਮੈਚਾਂ ਦੌਰਾਨ ਟ੍ਰੈਫਿਕ ਜਾਮ ਤੋਂ ਬਚਣ ਲਈ ਵਿਸ਼ੇਸ਼ ਉਪਾਅ ਕੀਤੇ ਗਏ ਹਨ, ਕਿਉਂਕਿ ਮਰੀਨ ਡਰਾਈਵ ਅਤੇ ਚਰਚਗੇਟ ਸਟੇਸ਼ਨ ਨੇੜੇ ਹੀ ਹੈ। ਚੇਨਈ ਸੁਪਰ ਕਿੰਗਜ਼ ਦੀ ਟੀਮ ਟਰਾਈਡੈਂਟ ਹੋਟਲ ਅਤੇ ਦਿੱਲੀ ਕੈਪੀਟਲਜ਼ ਤਾਜ ਪੈਲੇਸ ਵਿਚ ਰੁਕੀ ਹੋਈ ਹੈ। ਦੋਵੇਂ ਹੋਟਲ ਦੱਖਣੀ ਮੁੰਬਈ ਵਿਚ ਹਨ।
ਗੁਜਰਾਤ ਟਾਇਟਨਸ ਜੇ.ਡਬਲਯੂ. ਮੈਰੀਅਟ ਵਿਚ ਅਤੇ ਕੇ.ਕੇ.ਆਰ. ਪਰੇਲ ਦੇ ਆਈ.ਟੀ.ਸੀ. ਗ੍ਰੈਂਡ ਵਿਚ ਰੁਕੇ ਹਨ। ਲਖਨਊ ਦੀ ਟੀਮ ਨਵੀਂ ਮੁੰਬਈ ਦੇ ਤਾਜ ਵਿਵਾਂਤਾ ਅਤੇ ਮੁੰਬਈ ਇੰਡੀਅਨਜ਼ ਬਾਂਦਰਾ ਕੁਰਲਾ ਕੰਪਲੈਕਸ ਦੇ ਟ੍ਰਾਈਡੈਂਟ ਵਿਚ ਵਿਚ ਰੁਕੀ ਹੈ। ਪੰਜਾਬ ਕਿੰਗਜ਼ ਪੋਵਈ ਦੇ ਹੋਟਲ ਰੇਨੇਸਾਂ ਵਿਚ, ਰਾਜਸਥਾਨ ਰਾਇਲਜ਼ ਸਾਂਤਾ ਕਰੂਜ਼ ਦੇ ਗ੍ਰੈਂਡ ਹਯਾਤ ਵਿਚ, ਰਾਇਲ ਚੈਲੇਂਜਰਜ਼ ਬੈਂਗਲੁਰੂ ਬਾਂਦਰਾ ਦੇ ਤਾਜ ਲੈਂਡਜ਼ ਐਂਡ ਵਿਚ ਅਤੇ ਸਨਰਾਈਜ਼ਰਜ਼ ਹੈਦਰਾਬਾਦ ਸਹਾਰ ਦੇ ਆਈ.ਟੀ.ਸੀ. ਮਰਾਠਾ ਵਿਚ ਰੁਕੀ ਹੈ।
ਇਹ ਵੀ ਪੜ੍ਹੋ : 10 ਟੀਮਾਂ ਅਤੇ 70 ਲੀਗ ਮੈਚ, 58 ਦਿਨਾਂ ਤੱਕ ਚੱਲੇਗਾ IPL-15, ਅੱਜ ਹੋਵੇਗੀ ਚੇਨਈ ਅਤੇ ਕੋਲਕਾਤਾ 'ਚ ਟੱਕਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਦਿੱਲੀ ਦੇ ਮੁੱਕੇਬਾਜ਼ ਸਤਨਾਮ ਸਿੰਘ ਨੇ WBC ਇੰਡੀਆ ਫੀਦਰਵੇਟ ਖ਼ਿਤਾਬ ਜਿੱਤਿਆ
NEXT STORY