ਨਵੀਂ ਦਿੱਲੀ— ਹਾਲ ਹੀ 'ਚ ਏਸ਼ੀਆਈ ਖੇਡਾਂ 2018 'ਚ ਜੈਵਲਿਨ ਥ੍ਰੋਅ 'ਚ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਇਕ ਤਸਵੀਰ ਬੇਹੱਦ ਵਾਇਰਲ ਹੋਈ ਸੀ। ਗੋਲਡ ਮੈਡਲ ਦੇ ਨਾਲ ਖੜ੍ਹੇ ਨੀਰਜ ਦੇ ਨਾਲ ਇਕ ਪਾਸੇ ਪਾਕਿਸਤਾਨ ਦਾ ਐਥਲੀਟ ਸੀ ਅਤੇ ਦੂਜੇ ਪਾਸੇ ਚਾਈਨੀਜ਼। ਇੰਟਰਨੈੱਟ 'ਤੇ ਇਸ ਤਸਵੀਰ ਨੇ ਭਾਵੇਂ ਧੂਮ ਮਚਾ ਦਿੱਤੀ ਹੋਵੇ ਪਰ ਨੀਰਜ ਦਾ ਕਹਿਣਾ ਹੈ ਕਿ ਉਹ ਰਾਸ਼ਟਰੀ ਗੀਤ ਦੀ ਧੁਨ 'ਚ ਇੰਨਾ ਖੋ ਗਏ ਸਨ ਕਿ ਇਸ ਪਾਸੇ ਉਨ੍ਹਾਂ ਦਾ ਧਿਆਨ ਹੀ ਨਹੀਂ ਗਿਆ।
ਚੋਪੜਾ ਨੇ ਜਕਾਰਤਾ 'ਚ ਹੋਈਆਂ ਇੰਨਾ ਖੇਡਾਂ 'ਚ 88.06 ਮੀਟਰ ਦੂਰ ਜੈਵਲਿਨ ਥ੍ਰੋਅ ਕਰਕੇ ਸੋਨ ਤਮਗਾ ਜਿੱਤਿਆ । ਇਸ 'ਚ ਚੀਨ ਦੇ ਲਿਊ ਕਿਝੇਨ (82.22) ਨੂੰ ਚਾਂਦੀ ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ (80.75) ਨੂੰ ਕਾਂਸੀ ਤਮਗਾ ਮਿਲਿਆ ਸੀ। ਤਿੰਨਾਂ ਦੇਸ਼ਾਂ ਵਿਚਾਲੇ ਅਕਸਰ ਅਸਥਿਰ ਸਿਆਸੀ ਸਥਿਤੀ ਦੇ ਕਾਰਨ ਇਹ ਤਮਗਾ ਸਮਾਰੋਹ ਖੂਬ ਚਰਚਾ 'ਚ ਆਇਆ।
ਚੋਪੜਾ ਦੀ ਨਦੀਮ ਦੇ ਨਾਲ ਹੱਥ ਮਿਲਾਉਣ ਵਾਲੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਜਿਸ 'ਤੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੀ ਟਵੀਟ ਕਰਦੇ ਹੋਏ ਲਿਖਿਆ ਕਿ ਇਹ ਦਿਖਾਉਂਦਾ ਹੈ ਕਿ 'ਖੇਡ ਰਾਹੀਂ ਤੁਸੀਂ ਆਪਣੇ ਬੱਚੇ ਨੂੰ ਸਰਵਸ੍ਰੇਸ਼ਠ ਸਿੱਖਿਆ ਦੇ ਸਕਦੇ ਹੋ। ਨੀਰਜ ਚੋਪੜਾ ਨੇ ਕਿਹਾ ਕਿ ਤਮਗਾ ਸਮਾਰੋਹ 'ਚ ਉਨ੍ਹਾਂ ਦਾ ਪੂਰਾ ਧਿਆਨ ਰਾਸ਼ਟਰੀ ਗੀਤ 'ਤੇ ਸੀ।
ਚੈਕ ਗਣਰਾਜ 'ਚ ਸਿਖਲਾਈ ਲੈ ਰਹੇ ਚੋਪੜਾ ਨੇ ਕਿਹਾ, ''ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਉਨ੍ਹਾਂ ਦੇ ਨਾਲ ਖੜਾ ਹਾਂ। ਰਾਸ਼ਟਰ ਗੀਤ ਦੇ ਨਾਲ ਤਿਰੰਗੇ ਨੂੰ ਉੱਪਰ ਜਾਂਦਾ ਵੇਖ ਮੈਂ ਕਾਫੀ ਭਾਵੁਕ ਹੋ ਗਿਆ ਸੀ ਅਤੇ ਇਸੇ ਪੱਧਰ 'ਤੇ ਪਹੁੰਚਣ ਦੇ ਲਈ ਕੀਤੀ ਗਈ ਆਪਣੀ ਮਿਹਨਤ ਅਤੇ ਸੰਘਰਸ਼ ਨੂੰ ਯਾਦ ਕਰ ਰਿਹਾ ਸੀ।
ਆਪਣਾ ਹੀ ਰਿਕਾਰਡ ਤੋੜ ਨਿਸ਼ਾਨੇਬਾਜ਼ ਸੌਰਭ ਬਣੇ ਜੂਨੀਅਰ ਵਿਸ਼ਵ ਚੈਂਪੀਅਨ
NEXT STORY