ਨਵੀਂ ਦਿੱਲੀ : ਏਸ਼ੀਅਨ ਖੇਡਾਂ ਵਿਚ ਸੋਨ ਤਮਗਾ ਜੇਤੂ ਪਿਸਟਲ ਸ਼ੂਟਰ ਸੌਰਭ ਚੌਧਰੀ ਨੇ ਵੀਰਵਾਰ ਨੂੰ ਇਕ ਹੋਰ ਕੀਰਤੀਮਾਨ ਰੱਚ ਦਿੱਤਾ ਹੈ। ਸੌਰਭ ਨੇ ਚਾਂਗਵੋਨ ਵਿਚ ਚਲ ਰਹੀ ਆਈ. ਐੱਸ. ਐੱਸ. ਐੱਫ. ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣਾ ਹੀ ਵਿਸ਼ਵ ਰਿਕਾਰਡ ਤੋੜਦੇ ਹੋਏ ਜੂਨੀਅਰ 10 ਮੀਟਰ ਏਅਰ ਪਿਸਟਲ ਈਵੈਂਟ ਦਾ ਸੋਨ ਤਮਗਾ ਜਿੱਤਿਆ ਹੈ। 16 ਸਾਲਾਂ ਸੌਰਭ ਨੇ ਹਾਲ ਹੀ 'ਚ ਇੰਡੋਨੇਸ਼ੀਆ ਵਿਚ ਆਯੋਜਿਤ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਿ ਸੀ।

ਭਾਰਤ ਲਈ ਇਸ ਈਵੈਂਟ ਵਿਚ ਦੋਹਰੀ ਸਭਲਤਾ ਰਹੀ ਕਿਉਂਕਿ ਦੇਸ਼ ਦੇ ਹੋਰ ਨੌਜਵਾਨ ਸ਼ੂਟਰ ਅਰਜੁਨ ਸਿੰਘ ਚੀਮਾ ਨੇ ਕਾਂਸੀ ਤਮਗਾ ਜਿੱਤਿਆ। ਕੋਰੀਆ ਦੇ ਲਿਮ ਹੋਜਿਨ ਨੇ ਚਾਂਦੀ ਤਮਗਾ ਆਪਣੇ ਨਾਂ ਕੀਤਾ। ਯੂ. ਪੀ. ਮੇਰਠ ਦੇ ਰਹਿਣ ਵਾਲੇ ਸੌਰਭ ਨੇ 245.5 ਅੰਕ ਜੋੜਦੇ ਹੋਏ ਆਪਣਾ ਹੀ ਰਿਕਾਰਡ ਤੋੜਿਆ। ਉਸ ਨੇ ਇਹ ਵਿਸ਼ਵ ਰਿਕਾਰਡ ਪਿਛਲੇ ਸਾਲ ਜੂਨ ਵਿਚ ਬਣਾਇਆ ਸੀ।
ਪਿਛਲੇ ਮਹੀਨੇ ਹੀ ਸੌਰਭ ਨੇ 10 ਮੀਟਰ ਏਅਰ ਪਿਸਟਲ ਈਵੈਂਟ ਵਿਚ ਸੋਨ ਤਮਗਾ ਆਪਣੇ ਨਾਂ ਕੀਤਾ ਸੀ। ਉਸ ਨੇ ਤੱਦ 240.7 ਦਾ ਸਕੋਰ ਕਰਦੇ ਹੋਏ ਸੁਨਿਹਰੀ ਨਿਸ਼ਾਨਾ ਲਗਾਇਆ ਸੀ। ਏਸ਼ੀਆਡ ਦੇ ਇਸ ਈਵੈਂਟ ਵਿਚ ਭਾਰਤ ਦੇ ਅਭਿਸ਼ੇਕ ਵਰਮਾ ਨੇ ਕਾਂਸੀ ਤਮਗਾ ਜਿੱਤਿਆ ਸੀ। ਸੌਰਭ ਪਹਿਲੀ ਨੇ ਵਾਰ ਏਸ਼ੀਆਈ ਖੇਡਾਂ ਵਿਚ ਹਿੱਸਾ ਲਿਆ।
ਓਲੰਪਿਕ 'ਚ ਜ਼ਿਆਦਾ ਵਜ਼ਨ ਦੀ ਕੈਟੇਗਰੀ ਦੇ ਰਿੰਗ 'ਚ ਉਤਰਨਗੇ ਅਮਿਤ ਪੰਘਾਲ
NEXT STORY