ਕੁਆਲਾਲੰਪੁਰ— ਕਪਤਾਨ ਦੀਪੇਂਦਰ ਸਿੰਘ ਦੇ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਨੇਪਾਲ ਨੇ ਅੰਡਰ-19 ਏਸ਼ੀਆ ਕੱਪ ਇਕ ਦਿਨਾ ਕ੍ਰਿਕਟ ਟੂਰਨਾਮੈਂਟ ਵਿਚ ਉਲਟਫੇਰ ਕਰਦਿਆਂ ਐਤਵਾਰ ਨੂੰ ਇੱਥੇ ਸਾਬਕਾ ਚੈਂਪੀਅਨ ਭਾਰਤ ਨੂੰ 19 ਦੌੜਾਂ ਨਾਲ ਹਰਾ ਦਿੱਤਾ। ਨੇਪਾਲ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਦੀਪੇਂਦਰ ਦੀਆਂ 88 ਦੌੜਾਂ ਦੀ ਬਦੌਲਤ ਨਿਰਧਾਰਿਤ 50 ਓਵਰਾਂ ਵਿਚ 8 ਵਿਕਟਾਂ 'ਤੇ 185 ਦੌੜਾਂ ਬਣਾਈਆਂ। ਜੇ. ਸਿੰਘ ਨੇ ਵੀ 36 ਦੌੜਾਂ ਦਾ ਯੋਗਦਾਨ ਦਿੱਤਾ। ਦੀਪੇਂਦਰ ਨੇ ਇਸ ਤੋਂ ਬਾਅਦ ਗੇਂਦਬਾਜ਼ੀ ਵਿਚ ਵੀ ਕਮਾਲ ਕਰਦਿਆਂ 39 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਿਸ ਨਾਲ ਭਾਰਤੀ ਟੀਮ 48.1 ਓਵਰਾਂ ਵਿਚ 166 ਦੌੜਾਂ 'ਤੇ ਢੇਰ ਹੋ ਗਈ। ਭਾਰਤ ਵਲੋਂ ਕਪਤਾਨ ਹਿਮਾਂਸ਼ੂ ਰਾਣਾ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ ਜਦਕਿ ਮਨਜੋਤ ਕਾਲੜਾ ਨੇ 35 ਦੌੜਾਂ ਦਾ ਯੋਗਦਾਨ ਦਿੱਤਾ।
ਡੀ. ਐੱਨ. ਏ. ਫਿੱਟਨੈੱਸ ਟੈਸਟ 'ਚੋਂ ਲੰਘ ਰਹੇ ਨੇ ਭਾਰਤੀ ਕ੍ਰਿਕਟਰ
NEXT STORY