ਜਿਆਂਗਸ਼ਾਨ (ਚੀਨ)– ਭਾਰਤੀ ਵੇਟਲਿਫਟਰ ਨਿਰੂਪਮਾ ਦੇਵੀ ਨੂੰ ਐਤਵਾਰ ਨੂੰ ਇੱਥੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੇ 64 ਕਿ. ਗ੍ਰਾ. ਵਰਗ ਵਿਚ ਕਲੀਨ ਐਂਡ ਜਰਕ ਵਿਚ 2 ਅਸਫਲ ਕੋਸ਼ਿਸ਼ਾਂ ਕਾਰਨ ਚੌਥੇ ਸਥਾਨ ’ਤੇ ਰਹਿ ਕੇ ਕਾਂਸੀ ਤਮਗੇ ਤੋਂ ਹੱਥ ਧੋਣਾ ਪਿਆ।
ਏਸ਼ੀਆਈ ਯੂਥ ਵੇਟਲਿਫਟਿੰਗ ਚੈਂਪੀਅਨਸ਼ਿਪ ਦੀ ਤਮਗਾ ਜੇਤੂ 24 ਸਾਲਾ ਨਿਰੂਪਮਾ ਦੇਵੀ ਕਲੀਨ ਐਂਡ ਜਰਕ ਵਿਚ 115 ਕਿ. ਗ੍ਰਾ. ਹੀ ਚੁੱਕ ਸਕੀ ਜਦਕਿ 120 ਕਿ. ਗ੍ਰਾ. ਤੇ 15 ਕਿ. ਗ੍ਰਾ. ਭਾਰ ਚੁੱਕਣ ਦੀ ਉਸਦੀ ਕੋਸ਼ਿਸ਼ ਅਸਫਲ ਰਹੀ। ਇਸ ਨਾਲ ਸਨੈਚ ਵਿਚ 91 ਕਿ. ਗ੍ਰਾ. ਨਾਲ ਉਸਦਾ ਗੈਰ-ਓਲੰਪਿਕ ਵਰਗ ਵਿਚ ਕੁੱਲ ਭਾਰ 206 ਕਿ. ਗ੍ਰਾ. ਹੋ ਗਿਆ।
ਭਾਰਤ ਨੇ ਏਸ਼ੀਆਈ ਚੈਂਪੀਅਨਸ਼ਿਪ ਲਈ ਦੋ ਮੈਂਬਰੀ ਟੀਮ ਭੇਜੀ ਹੈ। ਦਿਲਬਾਗ ਸਿੰਘ ਮੰਗਲਵਾਰ ਨੂੰ ਪੁਰਸ਼ਾਂ ਦੀ 94 ਕਿ. ਗ੍ਰਾ. ਪ੍ਰਤੀਯੋਗਿਤਾ ਵਿਚ ਹਿੱਸਾ ਲਵੇਗਾ।
ਇਸ ਤਾਰੀਖ ਨੂੰ ਡਾਇਮੰਡ ਲੀਗ ਟੂਰਨਾਮੈਂਟ 'ਚ ਜਲਵਾ ਦਿਖਾਉਣਗੇ ਨੀਰਜ ਚੋਪੜਾ
NEXT STORY