ਨਵੀਂ ਦਿੱਲੀ, (ਭਾਸ਼ਾ)–ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਮੁਖੀ ਰਿਚਰਡ ਥਾਂਪਸਨ ਸਮੇਤ ਚੋਟੀ ਦੇ ਅਧਿਕਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਭਾਰਤ ਦੇ ਬਿਨਾਂ ਚੈਂਪੀਅਨਜ਼ ਟਰਾਫੀ ਕਰਵਾਉਣਾ ਕੋਈ ਬਦਲ ਨਹੀਂ ਹੈ ਤੇ ਜੇਕਰ ਰੋਹਿਤ ਸ਼ਰਮਾ ਦੀ ਟੀਮ ਮੇਜ਼ਬਾਨ ਦੇਸ਼ ਪਾਕਿਸਤਾਨ ਦੀ ਯਾਤਰਾ ਨਹੀਂ ਕਰਦੀ ਤਾਂ ਕਈ ਹੋਰ ਬਦਲ ਉਪਲੱਬਧ ਹਨ।
ਦੋਵਾਂ ਦੇਸ਼ਾਂ ਵਿਚਾਲੇ ਤਣਾਅਪੂਰਨ ਸਬੰਧਾਂ ਕਾਰਨ ਭਾਰਤ ਨੇ 2008 ਤੋਂ ਪਾਕਿਸਤਾਨ ਵਿਚ ਕ੍ਰਿਕਟ ਨਹੀਂ ਖੇਡੀ ਹੈ ਤੇ ਉਸਦੀ ਯਾਤਰਾ ਪੂਰੀ ਤਰ੍ਹਾਂ ਨਾਲ ਸਰਕਾਰ ਦੀ ਮਨਜ਼ੂਰੀ ’ਤੇ ਨਿਰਭਰ ਰਹਿੰਦੀ ਹੈ। ਭਾਰਤੀ ਕ੍ਰਿਕਟ ਬੋਰਡ (ਬੀ. ਸੀ.ਸੀ. ਆਈ.) ਨੂੰ ਸਰਕਾਰ ਤੋਂ ਟੀਮ ਨੂੰ ਲਾਹੌਰ ਭੇਜਣ ਦੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਨਹੀਂ ਹੈ, ਜਿਸ ਨਾਲ ‘ਹਾਈਬ੍ਰਿਡ ਮਾਡਲ’ ਤਹਿਤ ਚੈਂਪੀਅਨਜ਼ ਟਰਾਫੀ ਸਭ ਤੋਂ ਸੰਭਾਵਿਕ ਬਦਲ ਲੱਭ ਰਿਹਾ ਹੈ। ਪਿਛਲੇ ਸਾਲ ਏਸ਼ੀਆ ਦੀ ਤਰ੍ਹਾਂ ਭਾਰਤ ਆਪਣੇ ਮੈਚ ਕਿਸੇ ਤੀਜੇ ਦੇਸ਼ ਵਿਚ ਖੇਡ ਸਕਦਾ ਹੈ ਜਦਕਿ ਹੋਰ ਮੁਕਾਬਲਾ ਪਾਕਿਸਤਾਨ ਵਿਚ ਆਯੋਜਿਤ ਕੀਤਾ ਜਾ ਸਕਦਾ ਹੈ।
ਕੋਹਲੀ ਨੇ ਡਿਵਿਲੀਅਰਸ ਨੂੰ ਲਿਖਿਆ ਪੱਤਰ- ਮੈਂ ਜਿਨ੍ਹਾਂ ਨਾਲ ਖੇਡਿਆ, ਉਨ੍ਹਾਂ ਵਿਚ ਤੁਸੀਂ ਪ੍ਰਤਿਭਾਸ਼ਾਲੀ ਕ੍ਰਿਕਟਰ
NEXT STORY