ਅਹਿਮਦਾਬਾਦ– ਰਾਸ਼ਟਰਮੰਡਲ ਖੇਡਾਂ 2030 ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਤੋਂ ਉਤਸ਼ਾਹਿਤ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਕਿਹਾ ਕਿ ਇਨ੍ਹਾਂ ਖੇਡਾਂ ਲਈ ਓਲੰਪਿਕ ਪੱਧਰ ਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ ਤੇ ਭਾਰਤੀ ਖਿਡਾਰੀ ਵੀ ਪੋਡੀਅਮ ’ਤੇ ਖੜ੍ਹੇ ਹੋਣ ਦੇ ਲਈ ਕਾਫੀ ਮਿਹਨਤ ਕਰ ਰਹੇ ਹਨ।
ਰਾਸ਼ਟਰਮੰਡਲ ਖੇਡ ਦਿਵਸ ਦੇ ਮੌਕੇ ’ਤੇ ਇੱਥੇ ਸਾਬਰਮਤੀ ਰਿਵਰਫਰੰਟ ’ਤੇ ਆਯੋਜਿਤ ‘ਸੰਡੇਜ਼ ਆਨ ਸਾਈਕਲ’ ਪ੍ਰੋਗਰਾਮ ਦੌਰਾਨ ਮਾਂਡਵੀਆ ਨੇ ਕਿਹਾ, ‘‘ਸੰਡੇਜ਼ ਆਨ ਸਾਈਕਲ ਦਾ ਅੱਜ 75ਵਾਂ ਸੈਸ਼ਨ ਹੈ ਤੇ ਰਾਸ਼ਟਰਮੰਡਲ ਖੇਡ ਦਿਵਸ ਵੀ ਹੈ, ਜਿਸ ਨੂੰ ਦੇਖਦੇ ਹੋਏ ਇੱਥੇ ਰਾਸ਼ਟਰਮੰਡਲ ਖੇਡਾਂ 2030 ਦੇ ਮੇਜ਼ਬਾਨ ਸ਼ਹਿਰ ’ਚ ਪ੍ਰਮੁੱਖ ਆਯੋਜਨ ਕੀਤਾ ਗਿਆ ਹੈ ਤੇ ਹਜ਼ਾਰਾਂ ਦੀ ਗਿਣਤੀ ’ਚ ਨੌਜਵਾਨਾਂ ਨੇ ਇਸ ਨਾਲ ਜੁੜ ਕੇ ਫਿੱਟ ਇੰਡੀਆ ਦਾ ਸੰਦੇਸ਼ ਦਿੱਤਾ ਹੈ।’’
ਅਹਿਮਦਾਬਾਦ 2030 ’ਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ ਜਿਹੜੀਆਂ ਦਿੱਲੀ ’ਚ 2010 ’ਚ ਹੋਈਆਂ ਖੇਡਾਂ ਤੋਂ ਬਾਅਦ ਪਹਿਲੀ ਵਾਰ ਭਾਰਤ ’ਚ ਹੋ ਰਹੀਆਂ ਹਨ।
ਦਿੱਲੀ ਕੈਪੀਟਲਸ ਨੇ ਜਿੱਤ ਨਾਲ ਲਈ ਵਿਦਾਈ! ਕੋਲਕਾਤਾ ਨੂੰ ਉਸੇ ਦੇ ਘਰ 'ਚ ਦਿੱਤੀ ਕਰਾਰੀ ਮਾਤ
NEXT STORY