ਮੁੰਬਈ – ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਤੇ ਉਸਦੀ ਟੀਮ ’ਤੇ ਹੌਲੀ ਓਵਰ ਗਤੀ ਲਈ ਭਾਰੀ ਜੁਰਮਾਨਾ ਲਾਇਆ ਗਿਆ ਜਦਕਿ ਗੁਜਰਾਤ ਟਾਈਟਨਜ਼ ਦੇ ਮੁੱਖ ਕੋਚ ਆਸ਼ੀਸ਼ ਨਹਿਰਾ ’ਤੇ ਖੇਡ ਭਾਵਨਾ ਦੇ ਉਲਟ ਆਚਰਣ ਲਈ ਜੁਰਮਾਨਾ ਤੇ ਡਿਮੈਰਿਟ ਅੰਕ ਲਗਾਏ ਗਏ। ਮੁੰਬਈ ਨੂੰ ਆਈ. ਪੀ. ਐੱਲ. ਦੇ ਮੀਂਹ ਪ੍ਰਭਾਵਿਤ ਮੈਚ ਵਿਚ ਗੁਜਰਾਤ ਨੇ ਡਕਵਰਥ ਲੂਈਸ ਨਿਯਮ ਤਹਿਤ 3 ਵਿਕਟਾਂ ਨਾਲ ਹਰਾਇਆ। ਮੁੰਬਈ ਦੀ ਬਾਕੀ ਟੀਮ ਤੇ ਬਦਲਵੇਂ ਖਿਡਾਰੀਆਂ ’ਤੇ 6 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫੀਸ ਦੇ 25 ਫੀਸਦੀ ਤੋਂ ਘੱਟ ਜੁਰਮਾਨਾ ਲਾਇਆ ਗਿਆ ਹੈ। ਨਹਿਰਾ ਦੀ ਗਲਤੀ ਦੇ ਬਾਰੇ ਵਿਚ ਬਿਆਨ ਵਿਚ ਦੱਸਿਆ ਨਹੀਂ ਗਿਆ ਪਰ ਵਾਰ-ਵਾਰ ਮੀਂਹ ਕਾਰਨ ਮੈਚ ਰੁਕਣ ਦੌਰਾਨ ਉਸ ਨੂੰ ਆਪਾ ਗੁਆਉਂਦੇ ਹੋਏ ਦੇਖਿਆ ਗਿਆ। ਉਹ ਮੈਦਾਨੀ ਅੰਪਾਇਰਾਂ ਨਾਲ ਵੀ ਵਾਰ-ਵਾਰ ਗੱਲ ਕਰ ਕਰ ਰਿਹਾ ਸੀ।
ਚੇਨਈ ਨੇ ਕੋਲਕਾਤਾ ਨੂੰ 2 ਵਿਕਟਾਂ ਨਾਲ ਹਰਾਇਆ
NEXT STORY