ਜਲੰਧਰ— ਮਹਿਲਾਵਾਂ 'ਤੇ ਇਤਰਾਜ਼ਯੋਗ ਟਿਪਣੀ ਨੂੰ ਲੈ ਕੇ ਬੀ. ਸੀ. ਸੀ. ਆਈ. ਵਲੋਂ ਲਗਾਈ ਗਈ ਪਾਬੰਦੀ ਤੋਂ ਬਾਅਦ ਵਾਪਸੀ ਕਰ ਰਹੇ ਹਾਰਦਿਕ ਪੰਡਯਾ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਟਰੋਲ ਹੋ ਗਏ। ਦਰਅਸਲ ਹਾਰਦਿਕ ਪੰਡਯਾ ਨੇ ਭਾਰਤ ਦੇ ਤੀਜੇ ਵਨ ਡੇ 'ਚ ਜਿੱਤ ਤੋਂ ਬਾਅਦ ਆਪਣੇ ਟਵਿਟਰ ਅਕਾਊਂਟ 'ਤੇ ਮੈਚ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਨਾਲ ਹੀ ਕੈਪਸ਼ਨ ਦਿੱਤੀ ਸੀ- ਥੈਂਕ ਯੂ। ਹਾਰਦਿਕ ਪੰਡਯਾ ਨੇ ਪੋਸਟ ਸ਼ੇਅਰ ਕੀਤੀ ਹੀ ਸੀ ਕਿ ਕ੍ਰਿਕਟ ਫੈਨਸ ਨੇ ਉਸਦੀ ਖੂਬ ਕਲਾਸ ਲਗਾਈ। ਇਕ ਫੈਨਸ ਨੇ ਲਿਖਿਆ- ਅੱਜ ਤੂੰ ਕਰਕੇ ਆਇਆ ਹੈ। ਪਾਬੰਦੀ ਹੱਟਣ ਤੋਂ ਬਾਅਦ ਹਾਰਦਿਕ ਨੂੰ ਨਿਊਜ਼ੀਲੈਂਡ ਵਿਰੁੱਧ ਤੀਜੇ ਵਨ ਡੇ 'ਚ ਸ਼ਾਮਲ ਕੀਤਾ ਸੀ।


ਪਾਬੰਦੀ ਹੱਟਣ ਤੋਂ ਬਾਅਦ ਹਾਰਦਿਕ ਪੰਡਯਾ ਨੂੰ ਨਿਊਜ਼ੀਲੈਂਡ ਵਿਰੁੱਧ ਤੀਜੇ ਵਨ ਡੇ 'ਚ ਸ਼ਾਮਲ ਕੀਤਾ ਗਿਆ ਸੀ। ਹਾਰਦਿਕ ਨੇ ਆਪਣੀ ਚੋਣ ਨੂੰ ਠੀਕ ਸਾਬਤ ਕਰਦੇ ਹੋਏ ਆਲਰਾਊਂਡ ਪ੍ਰਦਰਸ਼ਨ ਕੀਤਾ। ਗੇਂਦਬਾਜ਼ੀ ਕਰਨ ਆਏ ਹਾਰਦਿਕ ਪੰਡਯਾ ਨੇ 10 ਓਵਰਾਂ 'ਚ 45 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ਸਨ ਤੇ ਨਾਲ ਹੀ ਫੀਲਡਿੰਗ ਦੌਰਾਨ ਨਿਊਜ਼ੀਲੈਂਡ ਕਪਤਾਨ ਕੇਨ ਵਿਲੀਅਮਸਨ ਦਾ 'ਡਾਇਵ ਕੈਚ' ਕਰ ਚਰਚਾ 'ਚ ਹੈ।
ਲੜੀ ਆਪਣੇ ਨਾਂ ਕਰਨ ਉਤਰੇਗੀ ਭਾਰਤੀ ਮਹਿਲਾ ਟੀਮ
NEXT STORY