ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੀ ਇਕ ਆਜ਼ਾਦ ਜਾਂਚ ਕਮੇਟੀ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਛੇਵੇਂ ਸੈਸ਼ਨ ਲਈ ਤਿਆਰ ਕੀਤੇ ਗਏ ਬਾਇਓ ਬਬਲ (ਜੈਵ-ਸੁਰੱਖਿਆ ਮਾਹੌਲ) ਨੂੰ ਕਈ ਮੌਕਿਆਂ ’ਤੇ ਤੋੜਿਆ ਗਿਆ ਹੈ ਤੇ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ। ਪੀ. ਸੀ. ਬੀ. ਨੇ ਪੀ. ਐੱਲ. ਐੱਲ. ਦੇ ਬਾਇਓ-ਬਬਲ ’ਚ ਸੰਨ੍ਹ ਲਾਉਣ ਦੀ ਜਾਂਚ ਲਈ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਡਾ. ਸਈਅਦ ਫ਼ੈਸਲ ਮਹਿਮੂਦ ਤੇ ਡਾ. ਸਲਮਾ ਮੁਹੰਮਦ ਅੱਬਾਸ ਦੀ ਕਮੇਟੀ ਨੇ ਪੀ. ਸੀ. ਬੀ. ਪ੍ਰਧਾਨ ਅਹਿਸਾਨ ਮਨੀ ਨੂੰ 31 ਮਾਰਚ ਨੂੰ ਆਖ਼ਰੀ ਰਿਪੋਰਟ ਸੌਂਪੀ।
ਇਹ ਵੀ ਪੜ੍ਹੋ : IPL 2021: ਹਰਭਜਨ ਸਿੰਘ ਨੇ ਕੋਰੋਨਾ ਟੈਸਟ ਨੈਗੇਟਿਵ ਆਉਣ ਦੀ ਖ਼ੁਸ਼ੀ ’ਚ ਪਾਇਆ ਭੰਗੜਾ, ਵੇਖੋ ਵੀਡੀਓ
ਪੀ. ਸੀ. ਬੀ. ਪ੍ਰਮੁੱਖ ਹੁਣ ਰਿਪੋਰਟ ਦਾ ਅਧਿਐਨ ਕਰਨਗੇ ਤੇ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਬੋਰਡ ਦੇ ਮੈਂਬਰਾਂ ਨਾਲ ਇਸ ਨੂੰ ਵਿਸਥਾਰ ਨਾਲ ਸਾਂਝਾ ਕਰਨਗੇ। ਕਮੇਟੀ ਨਾਲ ਜੁੜੇ ਇਕ ਸੂਤਰ ਨੇ ਕਿਹਾ ਕਿ ਰਿਪੋਰਟ ’ਚ ਖ਼ਾਸ ਇਨਸਾਨ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਰਿਪੋਰਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਰਾਚੀ ’ਚ ਟੂਰਨਾਮੈਂਟ ਦੇ ਦੌਰਾਨ ਬਾਇਓ-ਬਬਲ ਨਾਲ ਸਮਝੌਤਾ ਕੀਤਾ ਗਿਆ ਸੀ। ਇਸ ਸੂਤਰ ਨੇ ਕਿਹਾ ਕਿ ਕਮੇਟੀ ਨੇ ਵੀ ਇਹੋ ਸਿਫ਼ਾਰਸ਼ ਕੀਤੀ ਹੈ ਕਿ ਬੋਰਡ ਜੂਨ ’ਚ ਪੀ. ਐੱਸ. ਐੱਲ. 6 ਦੇ ਫਿਰ ਤੋਂ ਸ਼ੁਰੂ ਹੋਣ ’ਤੇ ਕਿਸ ਤਰ੍ਹਾਂ ਦੇ ਹਿਤਧਾਰਕਾਂ ਲਈ ਸੁਰੱਖਿਅਤ ਬਾਇਓ-ਬਬਲ ਯਕੀਨੀ ਕਰ ਸਕਦੀ ਹੈ। ਪੀ. ਐੱਸ. ਐੱਲ. 6 ਨੂੰ ਮਾਰਚ ’ਚ ਸਿਰਫ਼ 10 ਮੈਚਾਂ ਦੇ ਬਾਅਦ ਕੋਵਿਡ-19 ਨਾਲ ਜੁੜੇ ਮਾਮਲਿਆਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੋਵਿਡ-19 ਕਾਰਨ ਰੂਸ ਓਪਨ ਤੇ ਇੰਡੋਨੇਸ਼ੀਆ ਮਾਸਟਰਸ ਰੱਦ
NEXT STORY