ਸਪੋਰਟਸ ਡੈਸਕ- ‘ਪਲੇਅਰ ਆਫ ਦਿ ਐਵਾਰਡ’ ਹਾਸਲ ਕਰਨ ਉਪਰੰਤ ਪੰਜਾਬ ਕਿੰਗਜ਼ ਦੇ ਗੇਂਦਬਾਜ਼ ਹਰਪ੍ਰੀਤ ਬਰਾੜ ਨੇ ਕਿਹਾ ਕਿ ਮੈਂ ਕਾਫੀ ਖੁਸ਼ ਹਾਂ ਤੇ ਮੈਂ ਇਹ ਐਵਾਰਡ ਆਪਣੀ ਪਤਨੀ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ ਕਿਉਂਕਿ ਇਹ ਵਿਆਹ ਤੋਂ ਬਾਅਦ ਮੇਰਾ ਪਹਿਲਾ ਐਵਾਰਡ ਹੈ।
ਉਸ ਨੇ ਅੱਗੇ ਕਿਹਾ ਕਿ ਅਸੀਂ ਖੱਬੇ ਹੱਥ ਦੇ ਬੱਲੇਬਾਜ਼ਾਂ ਨਾਲ ਕਾਫੀ ਅਭਿਆਸ ਕੀਤਾ ਹੈ ਤੇ ਪੋਂਟਿੰਗ ਸਰ ਨੇ ਵੀ ਸਾਨੂੰ ਕਿਹਾ ਸੀ ਕਿ ਇਕ ਖੱਬੇ ਹੱਥ ਦਾ ਗੇਂਦਬਾਜ਼ ਹੀ ਖੱਬੇ ਹੱਥ ਦੇ ਬੱਲੇਬਾਜ਼ ਨੂੰ ਆਊਟ ਕਰ ਸਕਦਾ ਹੈ। ਉਸ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਵਿਕਟ ਖੇਡ ਰਹੀ ਸੀ ਤੇ ਰਾਜਸਥਾਨ ਵਾਲੇ ਬੱਲੇਬਾਜ਼ੀ ਕਰ ਰਹੇ ਸਨ, ਸਾਡੀ ਯੋਜਨਾ ਸੀ ਕਿ ਅਸੀਂ ਉਨ੍ਹਾਂ ਨੂੰ ਖਰਾਬ ਗੇਂਦਾਂ ਨਾ ਕਰੀਏ। ਸੁਨੀਲ ਜੋਸ਼ੀ ਸਰ ਦੀ ਸਲਾਹ ਮੇਰੇ ਕਾਫੀ ਕੰਮ ਆਈ ਤੇ ਉਨ੍ਹਾਂ ਨੇ ਮੈਨੂੰ ਕ੍ਰੀਜ਼ ਦਾ ਇਸਤੇਮਾਲ ਕਰਨ ਤੇ ਬੱਲੇਬਾਜ਼ਾਂ ਨੂੰ ਪੜ੍ਹਨ ਵਿਚ ਮੇਰੀ ਕਾਫੀ ਮਦਦ ਕੀਤੀ।
ਅਸੀਂ ਲੈਅ ਬਰਕਰਾਰ ਨਹੀਂ ਰੱਖ ਸਕੇ : ਸੰਜੂ ਸੈਮਸਨ
NEXT STORY