ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਤੋਂ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੇ ਬਿਆਨ ਵਿੱਚ ਜੌਰ ਦੇ ਕੇ ਕਿਹਾ ਕਿ ਹਮੇਸ਼ਾ ਉਹੀ ਮੁਲਕ ਤਰੀਕੀ ਕਰਦੇ ਹਨ ਜਿਨਾ ਦਾ ਕੱਚਾ ਮਾਲ ਜਾਂ ਸਬੰਧਿਤ ਦੇਸ਼ ਦੇ ਕੱਚੇ ਮਾਲ ਤਿਆਰ ਮਾਲ ਦੂਜੇ ਦੇਸ਼ਾ ਵਿੱਚ ਵਿਕਦਾ ਹੋਵੇ | ਬਾਹਰ ਮੁਲਕਾਂ ਵਿੱਚ ਮਾਲ ਫਿਕਣ ਦੇ ਕਾਰਨ ਫੈਕਟਰੀਆਂ ਲੱਗਦੀਆਂ ਹਨ ਉਸ ਫੈਕਟਰੀਆਂ ਦੇ ਕਾਰਨ ਉਸ ਸੂਬੇ ਜਾਂ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਦਾ ਹੈ ।
ਵਿਰੋਧੀ ਪਾਰਟੀਆਂ ਵੱਲੋਂ ਇੱਕ ਝੂਠ ਫੈਲਾਇਆ ਜਾ ਰਿਹਾ ਹੈ, ਜਿਸ ਨੂੰ ਸਪੱਸਟ ਕਰਦਿਆਂ ਬੋਲਦੇ ਹੋਏ ਕਿਹਾ ਕਿ ਪੰਜਾਬ ਦੀਆਂ ਜਿੰਨੀਆਂ ਵੀ ਫਸਲਾਂ ਹਨ ਜਿਨਾਂ ਵਿੱਚ ਕਣਕ, ਚਾਵਲ, ਜੌ, ਮੱਕੀ, ਸੋਆਬੀਨ. ਬਾਜਰਾ,ਉਟਸ, ਮੈਦਾ ਅਤੇ ਆਟਾ ਸਾਰੇ ਤਰਾਂ ਦਾ ਇਥਨੋਲ, ਸ਼ਾਇਦ, ਕਪਾਹ, ਕਾਬਿਲ ਛੋਲੇ, ਮੂੰਗੀ ਸਾਰੀਆਂ ਫਸਲਾਂ ਤੇ ਭਾਰਤ ਵੱਲੋਂ ਅਮਰੀਕਾ ਨੂੰ ਕੋਈ ਛੋਟ ਨਹੀ ਦਿੱਤੀ ਗਈ। ਸਬਜ਼ੀਆਂ ਦੇ ਵਿੱਚੋਂ ਪਿਆਜ, ਆਲੂ, ਮਟਰ, ਬੀਨਜ, ਖੁੰਭਾ, ਤੌਰੀ, ਕੱਦੂ. ਖੀਰਾ, ਛਿਲਮਾ ਮਿਰਚ, ਭਿੰਡੀ ਆਦਿ ਜਿੰਨੀਆ ਵੀ ਸਬਜੀਆਂ ਹਨ ਨੂੰ ਭਾਰਤ ਭੇਜਣ ਦੀ ਇਜਾਜਤ ਨਹੀ ਦਿੱਤੀ ਗਈ ਇਸਦੇ ਉਲਟ ਇਹ ਸਾਰੀਆਂ ਸਬਜੀਆਂ ਤੇ ਪਰੋਸੈਸ਼ ਸਬਜੀਆਂ 0 % ਟੈਰਿਫ ਤੋਂ ਅਮਰੀਕਾ ਜਾ ਸਕਣਗੀਆਂ ।
ਇਸੇ ਤਰਾਂ ਜਿੰਨੇ ਵੀ ਡੇਅਰੀ ਉਤਪਾਦ ਹਨ ਜਿੰਨਾ ਵਿੱਚ ਦੁੱਧ ਜਾਂ ਦੁੱਧ ਤੋਂ ਬਣੇ ਪਨੀਰ, ਕਰੀਮ, ਮੱਖਣ, ਸੁੱਕਾ ਦੁੱਧ, ਘਿਉ ਆਦਿ ਨੂੰ ਭਾਰਤ ਆਉਣ ਲਈ ਕੋਈ ਖੁੱਲ ਨਹੀ ਦਿੱਤੀ ਗਈ ਇਸਦੇ ਉਲਟ ਦੁੱਧ ਜਾ ਦੁੱਧ ਤੋ ਬਣੇ ਪ੍ਰੋਡੈਕਟ 0 % ਟੈਰਿਫ ਤੋਂ ਅਮਰੀਕਾ ਭੇਜੇ ਜਾ ਸਕਦੇ ਹਨ ।
ਇਸੇ ਤਰਾਂ ਮਸਲਿਂਆਂ ਵਿੱਚ ਕਾਲੀ ਮਿਰਚ, ਲੌਂਗ, ਇਲਾਈਚੀ, ਸੁੱਕੀ/ ਹਰੀ ਮਿਰਚ, ਧਨੀਆ ਜੀਰਾ, ਹਿੰਗ, ਅਦਰਕ, ਹਲਦੀ ਜਵੈਂਣ, ਸੌਂਫ, ਮੈਥੀ, ਸਰੋਂ, ਰਾਇ, ਚਾਹ ਕੌਫੀ ਉਰ ਇਨਾ ਤੋਂ ਬਣੇ ਸਾਰੇ ਪ੍ਰੋਸੈਸਡ ਬਣੇ ਪਾਊਡਰ ਉਪਰ ਭਾਰਤ ਵੱਲੋਂ ਕੋਈ ਛੋਟ ਨਹੀ ਦਿੱਤੀ ਗਈ ਇਸਦੇ ਉਲਟ ਇਹ ਸਾਰੇ ਕੱਚਾ ਮਾਲ ਜਾਂ ਮਸਾਲੇ ਬਣਾਂਕੇ 0 % ਟੈਰਿਫ ਤੋਂ ਅਮਰੀਕਾ ਜਾ ਸਕਣਗੇ | ਇਸੇ ਤਰਾਂ ਫਲਾ ਵਿੱਚ ਅੰਬ,ਕੇਲਾ, ਅਮਰੂਦ, ਅਨਾਨਾਸ, ਨਾਰੀਅਲ, ਕਾਜੂ, ਸੰਗਤਰਾ, ਚਕੌਤਰਾ, ਕੀਨੂੰ, ਨਿੰਬੂ, ਅੰਗੂਰ, ਚੈਰੀ, ਸੁੱਕਾ ਆਲੂ ਪਖਾਰੀ, ਇਮਲੀ, ਸੁੱਕਾ ਸੇਬ, ਸ਼ਿਗਾੜਾ ਗਿਰੀ ਖੰਜੂਰ ਆਦਿ ਭਾਰਤ ਆਉਣ ਲਈ ਕੋਈ ਛੋਟ ਨਹੀ ਦਿੱਤੀ ਗਈ ਇਸ਼ਦੇ ਉਲਟ ਇਹ ਸਾਰੇ ਇਸੇ ਤਰਾਂ ਜਾਂ ਪ੍ਰੋਸੈਸ ਕਰਕੇ 0 % ਟੈਰਿਫ ਤੇ ਅਮਰੀਕਾ ਭੇਜੇ ਜਾ ਸਕਦੇ ਹਨ ।
ਕੁਝ ਆਈਟਮਾਂ ਵਿੱਚ ਘੱਟੋਂ ਘੱਟ ਖਰੀਦਣ ਦਾ ਕੋਟਾਂ ਤੈਅ ਕੀਤਾ ਹੈ ਜਿਵੇਕਿ ਪਸ਼ੂ / ਮੁਰਗੀਆਂ ਦੀ ਖੁਰਾਕ ਲਈ ਲੋੜੀਦਾਂ ਸਮਾਨ 5 ਕਰੋੜ ਟਨ ਬਾਹਰਲੇ ਮੁਲਕਾਂ ਤੋਂ ਮੰਗਵਾਇਆ ਜਾਦਾਂ ਹੈ ਜਿਸਦਾ ਸਿਰਫ 1 ਪ੍ਰਤੀਸ਼ਤ 5 ਲੱਖ ਟਨ ਅਮਰੀਕਾ ਤੋਂ ਲੈਂਣ ਲਈ ਕੋਟਾਂ ਫਿਕਸ ਕੀਤਾ ਗਿਆ ਹੈ । ਇਸੇ ਤਰਾਂ ਸੇਬ 5.50 ਲੱਖ ਟਨ ਵਿਦੇਸ਼ਾਂ ਦੀ ਧਰਤੀ ਤੋਂ ਭਾਰਤ ਆਉਦਾਂ ਹੈ ਉਸ ਵਿੱਚੋਂ 1 ਲੱਖ ਟਨ ਦਾ ਕੋਟਾ ਅਮਰੀਕਾ ਤੋਂ ਲੈਂਣਾ ਫਿਕਸ ਕੀਤਾ ਗਿਆ ਹੈ ਪਰ ਪਹਿਲਾ 75 ਰੁਪਏ ਕਿਲੋਂ ਭਾਰਤ ਦੀ ਧਰਤੀ ਤੇ ਪਹੁੰਚਦਾ ਸੀ ਹੁਣ 100 ਰੁਪਏ ਪ੍ਰਤੀ ਕਿਲੋ ਪਹੁੰਚੇਗਾ ਇਸੇ ਤਰਾਂ 2.77 ਲੱਖ ਟਨ ਬਦਾਮ ਬਾਹਰੇ ਮੁਲਕਾਂ ਤੋਂ ਆਉਦਾਂ ਹੈ | ਪਿਛਲੇ ਸਾਲ 2.50 ਲੱਖ ਟਨ ਅਮਰੀਕਾ ਤੋਂ ਆਇਆ ਹੈ ਹੁਣ 1 ਲੱਖ ਟਨ ਲੈਂਣ ਲਈ ਕੋਟਾਂ ਫਿਕਸ ਕੀਤਾ ਗਿਆ ਹੈ । ਇਸੇ ਤਰਾਂ 5.50 ਲੱਖ ਟਨ ਸੋਆਬੀਨ ਦਾ ਤੇਲ ਬਾਹਰਲੇ ਮੁਲਕਾਂ ਤੋਂ ਭਾਰਤ ਦੀ ਧਰਤੀ ਤੇ ਆਉਦਾਂ ਹੈ | 2024-25 ਵਿੱਚ ਲਗਭਗ 2 ਲੱਖ ਟਨ ਅਮਰੀਕਾ ਤੋਂ ਆਇਆ ਹੈ ਫਿਰ ਵੀ ਸਿਰਫ 1 ਲੱਖ ਟਨ ਦਾ ਕੋਟਾ ਹੀ ਫਿਕਸ ਕੀਤਾ ਗਿਆ ਹੈ ।
ਉਪਰੋਕਤ ਸਾਰੀਆਂ ਆਈਟਮਾਂ ਪਹਿਲਾਂ ਹੀ ਵੱਡੀ ਤੈਦਾਤ ਵਿੱਚ ਭਾਰਤ ਆਉਦੀਂਆ ਹਨ ਇਸ ਵਿੱਚੋ ਕੁਝ ਆਈਟਮਾਂ ਦੇ ਕੋਟਾ ਫਿਕਸ ਕਰਕੇ ਕਿਸਾਨਾਂ ਦੀਆਂ ਫਸਲਾਂ ਜਾ ਫਸਲਾਂ ਤੋ ਬਣੇ ਹੋਏ ਸਮਾਨ 0 % ਟੈਰਿਫ ਤੇ ਅਮਰੀਕਾ ਨੂੰ ਭੇਜੇ ਜਾਣ ਨਾਲ ਪੰਜਾਬ ਅਤੇ ਦੇਸ਼ ਦੇ ਕਿਸਾਨਾ ਦਾ ਬਹੁਤ ਵੱਡਾ ਫਾਇਦਾ ਹੋਵੇਗਾ । ਖੇਤੀ ਨਾਲ ਸਬੰਧਿਤ ਫਸਲਾ ਦੇ ਨਾਲ ਕਪਾਹ ਅਤੇ ਕਪੱੜਾ ਉਦਯੋਗ, ਲੈਧਰ ਦਾ ਕਾਰੋਬਾਰ, ਖਿਡੋਣੋ ਦਾ ਕਾਰੋਬਾਰ, ਪੰਜਾਬ ਦੀ ਸਾਰੇ ਉਦਯੋਗਾਂ ਵਿੱ ਪੁਰਜਿਆਂ ਦਾ ਕਾਰੋਬਾਰ, ਘਰੇਲੂ ਵਰਤੋਂ ਵਾਲੀਆਂ ਚੀਜਾ ਆਦਿ ਦੇ ਕਾਰੋਬਾਰ ਵਿੱਚ ਬਹੁਤ ਵੱਡਾ ਵਾਧਾ ਹੋਵੇਗਾ ਕਿਉਕਿ ਸਾਡੇ ਮੁਕਾਬਲੇ ਵਾਲੇ ਮੁਲਕ ਜਿਸ ਵਿੱਚ ਚਾਇਨਾ ਤੇ 35 %, ਵੀਅਤਨਾਮ 20 %, ਬੰਗਲਾਦੇਸ਼ 20 %, ਇੰਡੋਨੇਸ਼ੀਆ 19 % ਦੇ ਮੁਕਾਬਲੇ ਭਾਰਤ ਉਪਰ ਇਹਨਾ ਮੁਲਕਾ ਨਾਲੋਂ 18 % ਟੈਰਿਫ ਹੈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫਿਰੋਜ਼ਪੁਰ 'ਚ ਚੱਲੀਆਂ ਗੋਲੀਆਂ! ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦਾ ਕਤਲ
NEXT STORY