ਬੈਂਗਲੁਰੂ- ਪ੍ਰੋ ਕਬੱਡੀ ਲੀਗ ਦੀਆਂ ਦੋ ਟੀਮਾਂ ਦੇ ਕਈ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਸ ਕਰਕੇ ਕੁਝ ਮੈਚਾਂ ਦੇ ਪ੍ਰੋਗਰਾਮ 'ਚ ਬਦਲਾਅ ਕਰਨਾ ਪਿਆ। ਪੀ. ਕੇ. ਐੱਲ. ਆਯੋਜਕਾਂ ਨੇ ਸੋਮਵਾਰ ਦੀ ਰਾਤ ਜਾਰੀ ਬਿਆਨ 'ਚ ਕਿਹਾ ਕਿ ਇਨਫੈਕਟਿਡ ਖਿਡਾਰੀਆਂ ਨੂੰ ਇਕਾਂਤਵਾਸ 'ਚ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 25 ਤੋਂ 30 ਜਨਵਰੀ ਦਰਮਿਆਨ ਹੋਣ ਵਾਲੇ ਮੈਚਾਂ ਦੇ ਪ੍ਰੋਗਰਾਮ 'ਚ ਬਦਲਾਅ ਕੀਤਾ ਗਿਆ ਹੈ।
ਆਯੋਜਕ ਮਸ਼ਾਲ ਸਪੋਰਟਸ ਨੇ ਇਕ ਬਿਆਨ 'ਚ ਕਿਹਾ, 'ਲੀਗ ਪੜਾਅ ਦੇ ਪਹਿਲੇ ਹਾਫ਼ ਦੇ ਸਫਲ ਆਯੋਜਨ ਦੇ ਬਾਅਦ ਪੀ. ਕੇ. ਐੱਲ. ਦੀਆਂ 12 ਟੀਮਾਂ 'ਚੋਂ ਦੋ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਕਾਰਨ ਪੂਰੇ 12 ਖਿਡਾਰੀਆਂ ਦੀ ਟੀਮ ਉਤਾਰਨਾ ਸੰਭਵ ਨਹੀਂ ਹੈ।' ਇਸ 'ਚ ਅੱਗੇ ਕਿਹਾ ਗਿਆ, 'ਮੌਜੂਦਾ ਮਾਹੌਲ 'ਚ ਮੈਚਾਂ ਦੀ ਨਿਰੰਤਰਤਾ ਬਣਾਏ ਰੱਖਣ ਲਈ ਮਸ਼ਾਲ ਸਪੋਰਟਸ ਤੇ ਪੀ. ਕੇ. ਐੱਲ. ਟੀਮਾਂ ਨੇ ਕੁਝ ਮੈਚਾਂ ਦੇ ਪ੍ਰੋਗਰਾਮ 'ਚ ਬਦਲਾਅ ਕੀਤਾ ਹੈ। ਅਸੀਂ ਹਾਲਾਤ ਦੀ ਸਮੀਖਿਆ ਕਰਦੇ ਰਹਾਂਗੇ।'
ਆਯੋਜਕਾਂ ਨੇ ਪ੍ਰਭਾਵਿਤ ਟੀਮਾਂ ਦੇ ਨਾਂ ਨਹੀਂ ਦੱਸੇ ਤੇ ਨਾ ਹੀ ਖਿਡਾਰੀਆਂ ਦੀ ਗਿਣਤੀ ਦਾ ਖੁਲਾਸਾ ਕੀਤਾ। ਪੀ. ਕੇ. ਐੱਲ. ਦਾ ਇਹ ਸੈਸ਼ਨ ਇੱਥੇ ਬਾਇਓ-ਬਬਲ 'ਚ ਖੇਡਿਆ ਜਾ ਰਿਹਾ ਹੈ।
ਮੈਚਾਂ ਦਾ ਪ੍ਰੋਗਰਾਮ (25 ਤੋਂ 30 ਜਨਵਰੀ )
25 ਜਨਵਰੀ : ਹਰਿਆਣਾ ਸਟੀਲਰਸ ਬਨਾਮ ਤੇਲੁਗੂ ਟਾਈਟਨਸ
26 ਜਨਵਰੀ : ਯੂ ਮੁੰਬਾ ਬਨਾਮ ਬੈਂਗਲੁਰੂ ਬੁਲਸ
27 ਜਨਵਰੀ : ਯੂਪੀ ਯੌਧਾ ਬਨਾਮ ਪੁਣੇਰੀ ਪਲਟਨ
28 ਜਨਵਰੀ : ਪਟਨਾ ਪਾਈਰੇਟਸ ਬਨਾਮ ਤਮਿਲ ਥਲਾਈਵਾਜ਼
29 ਜਨਵਰੀ : ਦਬੰਗ ਦਿੱਲੀ ਬਨਾਮ ਗੁਜਰਾਤ, ਤੇਲੁਗੂ ਟਾਈਟਨਸ ਬਨਾਮ ਬੰਗਾਲ ਵਾਰੀਅਰਸ
30 ਜਨਵਰੀ : ਜੈਪੁਰ ਪਿੰਕ ਪੈਂਥਰਸ ਬਨਾਮ ਪਟਨਾ, ਬੈਂਗਲੁਰੂ ਬੁਲਸ ਬਨਾਮ ਤਮਿਲ ਥਲਾਈਵਾਜ਼
ਅਮੀਰ ਟੈਨਿਸ ਪਲੇਅਰ 2021 : ਪੰਜ ਟੂਰਨਾਮੈਂਟ ਖੇਡ ਕੇ ਹੀ ਸਭ ਤੋਂ ਜ਼ਿਆਦਾ ਕਮਾਈ ਕਰ ਰਹੇ ਹਨ ਰੋਜਰ ਫੈਡਰਰ
NEXT STORY