ਬੈਗਲੁਰੂ (ਵਾਰਤਾ) - ਟੋਕੀਓ ਓਲੰਪਿਕ ਵਿਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਨੂੰ ਵੱਕਾਰੀ ਵਰਲਡ ਗੇਮਜ਼ ਅਥਲੀਟ ਆਫ ਦਿ ਈਅਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਉਹ ਇਸ ਸਾਲ ਇਸ ਪੁਰਸਕਾਰ ਲਈ ਨਾਮਜ਼ਦ ਹੋਣ ਵਾਲੇ ਇਕੱਲੇ ਭਾਰਤੀ ਹਨ।
ਇਹ ਵੀ ਪੜ੍ਹੋ: ਸੌਰਵ ਗਾਂਗੁਲੀ ਤੋਂ ਬਾਅਦ ਉਨ੍ਹਾਂ ਦੀ ਧੀ ਅਤੇ ਪਰਿਵਾਰ ਦੇ 3 ਹੋਰ ਮੈਂਬਰ ਕੋਰੋਨਾ ਪਾਜ਼ੇਟਿਵ
41 ਸਾਲਾ ਦੇ ਲੰਬੇ ਵਕਫ਼ੇ ਤੋਂ ਬਾਅਦ ਟੋਕੀਓ ਓਲੰਪਿਕ ਵਿਚ ਭਾਰਤ ਨੂੰ ਤਮਗਾ ਜਿਤਾਉਣ ਵਿਚ ਸ਼੍ਰੀਜੇਸ਼ ਦਾ ਅਹਿਮ ਯੋਗਦਾਨ ਸੀ। ਕਾਂਸੀ ਦੇ ਤਗਮੇ ਦੇ ਮੁਕਾਬਲੇ 'ਚ ਜਰਮਨੀ ਦੇ ਖ਼ਿਲਾਫ਼ ਮੈਚ ਵਿਚ ਸ਼੍ਰੀਜੇਸ਼ ਦੀ ਡਿਫੈਂਸ ਦੀ ਅਹਿਮ ਭੂਮਿਕਾ ਰਹੀ ਸੀ। 17 ਦੇਸ਼ਾਂ ਦੇ 24 ਐਥਲੀਟਾਂ ਨੂੰ ਉਨ੍ਹਾਂ ਦੀਆਂ ਸਬੰਧਤ ਖੇਡ ਫੈਡਰੇਸ਼ਨਾਂ ਵੱਲੋਂ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ ਪਰ ਸ਼੍ਰੀਜੇਸ਼ ਦਾ ਨਾਮ ਅੰਤਰਰਾਸ਼ਟਰੀ ਹਾਕੀ ਫੈੱਡਰੇਸ਼ਨ ਨੇ 2021 ਵਿਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਨਾਮਜ਼ਦ ਕੀਤਾ ਹੈ।
ਇਹ ਵੀ ਪੜ੍ਹੋ: ਅਸਟ੍ਰੇਲੀਆਈ ਕ੍ਰਿਕਟ ਗਲੇਨ ਮੈਕਸਵੈੱਲ ਕੋਰੋਨਾ ਪਾਜ਼ੇਟਿਵ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਦੇਸ ਪੰਜਾਬ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ ਦੋ ਦਿਨਾਂ ਵਾਲੀਬਾਲ ਟੂਰਨਾਮੈਂਟ
NEXT STORY