ਚੰਡੀਗੜ੍ਹ– ਪੰਜਾਬ ਦੀ ਮੰਜੂ ਰਾਣੀ ਨੇ ਰਾਸ਼ਟਰੀ ਓਪਨ ਰੇਸ ਵਾਕ (ਪੈਦਲ ਚਾਲ) ਚੈਂਪੀਅਨਸ਼ਿਪ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਬੁੱਧਵਾਰ ਨੂੰ ਇੱਥੇ ਸੀਨੀਅਰ ਮਹਿਲਾਵਾਂ ਦੀ 10 ਕਿਲੋਮੀਟਰ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤਿਆ। ਮਹਿਲਾਵਾਂ ਦੀ 20 ਕਿ. ਮੀ. ਪ੍ਰਤੀਯੋਗਿਤਾ ਵਿਚ ਮੰਗਲਵਾਰ ਨੂੰ ਸੋਨ ਤਮਗਾ ਜਿੱਤਣ ਤੋਂ ਇਕ ਦਿਨ ਬਾਅਦ ਉਸ ਨੇ 10 ਕਿ. ਮੀ. ਪ੍ਰਤੀਯੋਗਿਤਾ ਵਿਚ ਵੀ ਆਪਣਾ ਦਬਦਬਾ ਬਣਾਇਆ। ਇਸ ਜਿੱਤ ਨਾਲ ਉਸ ਨੇ 2024 ਓਲੰਪਿਕ ਖੇਡਾਂ ਵਿਚ ਪਹਿਲੀ ਵਾਰ ਸ਼ਾਮਲ ਮਿਕਸਡ ਰਿਲੇਅ ਪੈਦਲ ਚਾਲ ਦੀ ਟੀਮ ਵਿਚ ਜਗ੍ਹਾ ਬਣਾਉਣ ਦਾ ਆਪਣਾ ਦਾਅਵਾ ਮਜ਼ਬੂਤ ਕੀਤਾ। ਮੰਜੂ ਨੇ 45 ਮਿੰਟ ਤੇ 20 ਸੈਕੰਡ ਦੇ ਸਮੇਂ ਨਾਲ 10 ਕਿ. ਮੀ. ਪ੍ਰਤੀਯੋਗਿਤਾ ਦਾ ਚੋਟੀ ਦਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ- ਪੈਦਲਚਾਲ ਐਥਲੀਟ ਅਕਸ਼ਦੀਪ ਨੇ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ
ਪੁਰਸ਼ਾਂ ਦੀ 10 ਕਿ. ਮੀ. ਪ੍ਰਤੀਯੋਗਿਤਾ ਵਿਚ ਪੰਜਾਬ ਦੇ ਹੀ ਸਾਹਿਲ ਨੇ ਤਜਰਬੇਕਾਰ ਖਿਡਾਰੀਆਂ ਨੂੰ ਪਛਾੜ ਕੇ ਸੋਨ ਤਮਗਾ ਹਾਸਲ ਕੀਤਾ। ਸਾਹਿਲ ਨੇ 39 ਮਿੰਟ ਤੇ 25 ਸੈਕੰਡ ਦਾ ਸਮਾਂ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਪ੍ਰੀਮੀਅਰ ਲੀਗ ’ਚ 2 ਟੀਮਾਂ ਨੇ 22 ਸੈਕੰਡ ਦੇ ਅੰਦਰ ਗੋਲ ਕੀਤੇ, ਆਰਸਨੈੱਲ ਜਿੱਤ ਦੇ ਨਾਲ ਦੂਜੇ ਸਥਾਨ ’ਤੇ
NEXT STORY