ਚੰਡੀਗੜ੍ਹ– ਪੈਰਿਸ ਓਲੰਪਿਕ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਪੰਜਾਬ ਦੇ ਅਕਸ਼ਦੀਪ ਸਿੰਘ ਨੇ ਰਾਸ਼ਟਰੀ ਓਪਨ ਪੈਦਲ ਚਾਲ ਪ੍ਰਤੀਯੋਗਿਤਾ ਵਿਚ ਮੰਗਲਵਾਰ ਨੂੰ ਪੁਰਸ਼ਾਂ ਦੇ 20 ਕਿ. ਮੀ. ਵਰਗ ਵਿਚ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਰਾਂਚੀ ਵਿਚ ਰਾਸ਼ਟਰੀ ਓਪਨ ਪੈਦਲ ਚਾਲ ਪ੍ਰਤੀਯੋਗਿਤਾ 2023 ਜਿੱਤ ਕੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਅਕਸ਼ਦੀਪ ਨੇ 1 ਘੰਟਾ 19 ਮਿੰਟ ਤੇ 38 ਸੈਕੰਡ ਦਾ ਸਮਾਂ ਕੱਢ ਕੇ 1 ਘੰਟਾ 19 ਮਿੰਟ ਤੇ 55 ਸੈਕੰਡ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ।
ਇਹ ਵੀ ਪੜ੍ਹੋ- ਬਾਈਚੁੰਗ ਭੂਟੀਆ ਨੇ ਚੌਬੇ ਦਾ ਅਸਤੀਫਾ ਮੰਗਿਆ
ਉਤਰਾਖੰਡ ਦਾ ਸੂਰਜ ਪੰਵਾਰ ਦੂਜੇ ਸਥਾਨ ’ਤੇ ਰਿਹਾ, ਜਿਸ ਨੇ ਪੈਰਿਸ ਓਲੰਪਿਕ ਦੇ ਇਕ ਘੰਟਾ 20 ਮਿੰਟ ਤੇ 10 ਸੈਕੰਡ ਦਾ ਕੁਆਲੀਫਾਇੰਗ ਮਾਰਕ ਪਾਰ ਕੀਤਾ। ਉਸ ਨੇ ਇਕ ਘੰਟਾ 19 ਮਿੰਟ 43 ਸੈਕੰਡ ਦਾ ਸਮਾਂ ਕੱਢਿਆ। ਉਹ ਪੈਰਿਸ ਓਲੰਪਿਕ ਵਿਚ ਪੁਰਸ਼ਾਂ ਦੀ ਪੈਦਲ ਚਾਲ ਲਈ ਕੁਆਲੀਫਾਈ ਕਰਨ ਵਾਲਾ ਚੌਥਾ ਭਾਰਤੀ ਹੈ। ਪ੍ਰੇਮਜੀਤ ਸਿੰਘ ਬਿਸ਼ਠ ਤੇ ਵਿਕਾਸ ਸਿੰਘ ਵੀ ਕੁਆਲੀਫਾਈ ਕਰ ਚੁੱਕੇ ਹਨ। ਇਕ ਦੇਸ਼ ਤੋਂ ਤਿੰਨ ਹੀ ਖਿਡਾਰੀ ਟ੍ਰੈਕ ਐਂਡ ਫੀਲਡ ਦੀ ਵਿਅਕਤੀਗਤ ਪ੍ਰਤੀਯੋਗਿਤਾ ’ਚ ਹਿੱਸਾ ਲੈ ਸਕਦੇ ਹਨ ਤੇ ਹੁਣ ਭਾਰਤੀ ਐਥਲੈਟਿਕਸ ਸੰਘ ਨੂੰ ਤੈਅ ਕਰਨਾ ਹੈ ਕਿ ਇਨ੍ਹਾਂ ਚਾਰਾਂ ਵਿਚੋਂ ਕੌਣ ਪੈਰਿਸ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਬਾਈਚੁੰਗ ਭੂਟੀਆ ਨੇ ਚੌਬੇ ਦਾ ਅਸਤੀਫਾ ਮੰਗਿਆ
NEXT STORY