ਨਵੀਂ ਦਿੱਲੀ : 18 ਸਾਲ ਦੀ ਉਮਰ ਵਿਚ ਕਤਰ ਦੀ ਟੀਮ ਨਾਲ ਪਹਿਲਾ ਕੌਮਾਂਤਰੀ ਫੁੱਟਬਾਲ ਮੈਚ ਖੇਡ ਕੇ ਸਾਲ 2000 ਵਿਚ ਸੰਨਿਆਸ ਲੈ ਚੁੱਕੇ ਆਦਿਲ ਖਾਮਿਸ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। 54 ਸਾਲਾ ਆਦਿਲ 2022 ਵਿਚ ਹੋਣ ਵਾਲੇ ਕਤਰ ਫੀਫਾ ਵਰਲਡ ਕੱਪ ਦੇ ਬ੍ਰਾਂਡ ਅੰਬੈਸਡਰ ਵੀ ਹਨ। 1983 ਵਿਚ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਆਦਿਲ ਦੇ ਪਾਜ਼ੇਟਿਵ ਰਿਪੋਰਟ ਦੀ ਪੁਸ਼ਟੀ ਵੀਰਵਾਰ ਨੂੰ ਆਯੋਜਿਨ ਕਮੇਟੀ ਨੇ ਕੀਤੀ। ਵੈਸੇ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਫੁੱਟਬਾਲ ਵਿਸ਼ਵ ਕੱਪ ਨਾਲ ਜੁੜੇ ਕਿਸੇ ਚਿਹਰੇ ਨੂੰ ਕੋਰੋਨਾ ਦਾ ਇਨਫੈਕਸ਼ਨ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਕਤਰ ਫੁੱਟਬਾਲ ਵਰਲਡ ਕੱਪ ਦੀਆਂ ਤਿਆਰੀਆਂ ਵਿਚ ਰੁੱਝੇ 8 ਕਰਮਚਾਰੀ ਇਸ ਦੇ ਸ਼ਿਕਾਰ ਹੋ ਚੁੱਕੇ ਹਨ।

ਕਤਰ 'ਚ ਕੋਰੋਨਾ ਦੇ ਮਾਮਲੇ
ਵਰਲਡੋਮੀਟਰ ਦੀ ਮੰਨੀਏ ਤਾਂ ਖਬਰ ਲਿਖੇ ਜਾਣ ਤਕ ਕੋਰੋਨਾ ਦੇ 13,409 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 1372 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਦੁਨੀਆ ਭਰ ਵਿਚ ਇਹ ਅੰਕੜਾ 35 ਲੱਖ ਦੇ ਪਾਰ ਪਹੁੰਚਣ ਵਾਲਾ ਹੈ। ਲੱਗਭਗ ਢਾਈ ਲੱਖ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਵਿਰਾਟ-ਧੋਨੀ ਨੇ ਯੁਵਰਾਜ ਦੀ ਪਿੱਠ 'ਤੇ ਛੁਰਾ ਖੋਭਿਆ : ਯੋਗਰਾਜ ਸਿੰਘ
NEXT STORY