ਸਪੋਰਟਸ ਡੈਸਕ- ਕਿੰਗਸ ਇਲੈਵਨ ਪੰਜਾਬ ਦੀ ਟੀਮ ਨੇ ਸੋਮਵਾਰ ਨੂੰ ਆਈ. ਪੀ. ਐੱਲ. 'ਚ ਹੈਰਤਅੰਗੇਜ ਅੰਦਾਜ਼ 'ਚ ਦਿੱਲੀ ਕੈਪੀਟਲਸ ਨੂੰ 14 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਨੇ ਪੰਜਾਬ ਕ੍ਰਿਕਟ ਸੰਘ ਆਈ. ਐੱਸ. ਬਿੰਦਰਾ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 166 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਦਿੱਲੀ ਦੀ ਟੀਮ 19.2 ਓਵਰਾਂ 'ਚ ਸਿਰਫ਼ 152 ਦੌੜਾਂ 'ਤੇ ਹੀ ਢੇਰ ਹੋ ਗਈ।
ਦਿਲਚਸਪ ਗੱਲ ਇਹ ਰਹੀ ਕਿ ਇਕ ਸਮੇਂ 16 ਓਵਰ ਤੱਕ ਦਿੱਲੀ ਲਈ ਨੇ 137 ਦੌੜਾਂ ਬਣਾ ਕੇ ਸਿਰਫ਼ ਤਿੰਨ ਵਿਕਟਾਂ ਹੀ ਡਿੱਗੀਆਂ ਸਨ। ਇੱਥੋਂ ਦਿੱਲੀ ਦੀ ਜਿੱਤ ਬੇਹੱਦ ਸੌਖੀ ਨਜ਼ਰ ਆ ਰਹੀ ਸੀ, ਪਰ ਸੈਮ ਕੁਰਨ ਦੀ ਹੈਟ੍ਰਿਕ ਨੇ ਮੈਚ ਦਾ ਰੁਖ਼ ਪਲਟ ਦਿੱਤਾ। ਕੁਰਨ ਨੇ 2.2 ਓਵਰਾਂ 'ਚ 11 ਦੌੜਾਂ ਦੇ ਕੇ ਚਾਰ ਵਿਕਟ ਝੱਟਕੇ ਤੇ ਜਿੱਤ ਪੰਜਾਬ ਦੀ ਝੋਲੀ 'ਚ ਪਾ ਦਿੱਤੀ। ਆਖਰੀ ਓਵਰ 'ਚ ਸੈਮ ਕੁਰਨ ਨੇ ਆਪਣੀ ਹੈਟ੍ਰਿਕ ਪੂਰੀ ਕੀਤੀ। ਉਨਾਂ ਨੇ ਆਪਣੇ ਪਿਛਲੇ ਓਵਰ ਦੀ ਆਖਰੀ ਗੇਂਦ 'ਤੇ ਹਰਸ਼ਲ ਪਟੇਲ ਦਾ ਵਿਕਟ ਲਈ। ਪਹਿਲੀ ਗੇਂਦ 'ਤੇ ਕਗੀਸੋ ਰਬਾਡਾ ਨੂੰ ਕਲੀਨ ਬੋਲਡ ਕੀਤਾ। ਅਗਲੀ ਗੇਂਦ 'ਤੇ ਸੰਦੀਪ ਲਾਮਿਛਾਨੇ ਵੀ ਬੋਲਡ ਹੋ ਗਏ। ਇਸ ਦੇ ਨਾਲ ਹੀ ਦਿਲ ਲਈ ਦੀ ਪਾਰੀ ਦਾ ਅੰਤ ਹੋ ਗਿਆ।
ਇਸ ਦੌਰਾਨ ਮੈਚ 'ਚ ਜ਼ਬਰਦਸਤ ਰਨ ਆਊਟ ਦੇਖਣ ਨੂੰ ਮਿਲਿਆ। ਦਰਅਸਲ ਦਿੱਲੀ ਦੀ ਪਾਰੀ ਦਾ 17ਵੇਂ ਓਵਰ ਚੱਲ ਰਿਹਾ ਸੀ ਤੇ ਕਰੀਜ਼ 'ਤੇ ਕਰਿਸ ਮੋਰਿਸ ਤੇ ਕੋਲਿਨ ਇੰਗਰਾਮ ਮੌਜੂਦ ਸਨ। ਇਸ ਵਿਚਕਾਰ ਓਵਰ ਦੀ ਪੰਜਵੀ ਗੇਂਦ 'ਤੇ ਦੌੜ ਲੈਣ ਦੀ ਕੋਸ਼ਿਸ਼ 'ਚ ਕਰਿਸ ਮਾਰਿਸ ਪੰਜਾਬ ਦੇ ਕਪਤਾਨ ਆਰ ਅਸ਼ਵਿਨ ਦੀ ਸਿੱਧੀ ਥ੍ਰੋ 'ਤੇ ਦੌੜ ਆਊਟ ਹੋ ਗਏ। ਇਹ ਥ੍ਰੋ ਇੰਨੀ ਸਟੀਕ ਤੇ ਤੇਜ਼ ਸੀ ਕਿ ਕਰਿਸ ਮਾਰਿਸ ਕਰੀਜ਼ ਤੱਕ ਨਹੀਂ ਪਹੁੰਚ ਸਕੇ ਤੇ ਰਨ ਆਊਟ ਹੋ ਕੇ ਪਵੇਲੀਅਨ ਪਰਤ ਗਏ। ਇਸ ਦੌਰਾਨ ਕਪਤਾਨ ਅਸ਼ਵਿਨ ਦਾ ਸੈਲੀਬਰੇਸ਼ਨ ਦੇਖਣ ਲਾਇਕ ਸੀ।
ਅੱਜ ਦੇ ਹੀ ਦਿਨ ਭਾਰਤ ਨੇ ਰਚਿਆ ਸੀ ਇਤਿਹਾਸ, ਜਿੱਤਿਆ ਸੀ ਦੂਜੀ ਵਾਰ ਵਰਲਡ ਕੱਪ
NEXT STORY