ਵੈੱਬ ਡੈਸਕ- ਸੋਸ਼ਲ ਮੀਡੀਆ 'ਤੇ 'ਯੁਵਰਾਜ ਪੋਹਾ' ਦੀ ਇਕ ਬੇਹੱਦ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਖਪਤਕਾਰਾਂ 'ਚ ਖੁਰਾਕ ਸੁਰੱਖਿਆ ਨੂੰ ਲੈ ਕੇ ਡਰ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਇਸ ਵਾਇਰਲ ਕਲਿੱਪ 'ਚ ਦੇਖਿਆ ਜਾ ਸਕਦਾ ਹੈ ਕਿ 2 ਵਿਅਕਤੀ ਪੋਹਾ (ਚਿਵੜਾ) ਦੇ ਇਕ ਵੱਡੇ ਢੇਰ ਦੇ ਉੱਪਰ ਬੈਠੇ ਹਨ ਅਤੇ ਉਸ ਨੂੰ ਪਲਾਸਟਿਕ ਦੇ ਪੈਕਟਾਂ 'ਚ ਭਰ ਰਹੇ ਹਨ।
ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ
ਵੀਡੀਓ 'ਚ ਇਕ ਕਰਮਚਾਰੀ ਪੈਕਟਾਂ ਨੂੰ ਭਰਦਾ ਨਜ਼ਰ ਆ ਰਿਹਾ ਹੈ, ਜਦੋਂ ਕਿ ਦੂਜਾ ਉਨ੍ਹਾਂ ਨੂੰ ਤੋਲ ਕੇ ਸੀਲ ਕਰ ਰਿਹਾ ਹੈ। ਸਭ ਤੋਂ ਵੱਧ ਇਤਰਾਜ਼ਯੋਗ ਗੱਲ ਇਹ ਹੈ ਕਿ ਇਹ ਕਰਮਚਾਰੀ ਬਿਨਾਂ ਦਸਤਾਨੇ, ਹੇਅਰਨੇਟ ਜਾਂ ਕਿਸੇ ਵੀ ਸਫਾਈ ਉਪਕਰਨ ਦੇ ਕੰਮ ਕਰ ਰਹੇ ਹਨ ਅਤੇ ਸਿੱਧਾ ਕੱਚੇ ਪੋਹੇ ਦੇ ਉੱਪਰ ਬੈਠੇ ਹਨ। ਹਾਲਾਂਕਿ, ਇਸ ਵੀਡੀਓ ਦੀ ਸੱਚਾਈ ਅਤੇ ਇਹ ਕਿਸ ਸਥਾਨ ਦੀ ਹੈ, ਇਸ ਦੀ ਅਜੇ ਤੱਕ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ, ਪਰ ਸੋਸ਼ਲ ਮੀਡੀਆ ਉਪਭੋਗਤਾਵਾਂ ਦਾ ਦਾਅਵਾ ਹੈ ਕਿ ਇਹ ਯੁਵਰਾਜ ਪੋਹਾ ਦੀ ਪੈਕਿੰਗ ਯੂਨਿਟ ਹੈ।
ਲੋਕਾਂ ਦਾ ਫੁੱਟਿਆ ਗੁੱਸਾ
ਇਸ ਵੀਡੀਓ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਅਤੇ ਲੋਕਾਂ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇਕ ਉਪਭੋਗਤਾ ਨੇ ਗੁੱਸੇ 'ਚ ਲਿਖਿਆ, “ਹੁਣ ਕੁਝ ਵੀ ਖਾਣ ਲਈ ਸੁਰੱਖਿਅਤ ਨਹੀਂ ਰਿਹਾ।” ਜਦੋਂ ਕਿ ਇਕ ਹੋਰ ਨੇ ਵਿਅੰਗ ਕਰਦਿਆਂ ਕਿਹਾ,''ਇੰਝ ਲੱਗਦਾ ਹੈ ਜਿਵੇਂ ਇਹ ਪੋਹੇ 'ਚ ਨਹਾ ਰਹੇ ਹਨ।''
FSSAI ਤੋਂ ਸਖ਼ਤ ਕਾਰਵਾਈ ਦੀ ਮੰਗ
ਕਈ ਜਾਗਰੂਕ ਉਪਭੋਗਤਾਵਾਂ ਨੇ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੂੰ ਟੈਗ ਕਰਦੇ ਹੋਏ ਇਸ ਮਾਮਲੇ ਦੀ ਜਾਂਚ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਘਟਨਾ ਨੇ ਸਥਾਨਕ ਫੂਡ ਪੈਕਿੰਗ ਯੂਨਿਟਾਂ 'ਚ ਸਫਾਈ ਦੇ ਮਿਆਰਾਂ ਅਤੇ ਸਰਕਾਰੀ ਨਿਗਰਾਨੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਾਜ ਦੀ ਬਲੀ ਚੜ੍ਹੀ ਵਿਆਹੁਤਾ, ਮੋਟਰਸਾਈਕਲ ਦੀ ਮੰਗ ਨੂੰ ਲੈ ਕੇ ਕੀਤਾ ਕਤਲ
NEXT STORY