ਬੈਂਗਲੁਰੂ (ਵਾਰਤਾ)– ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਲਾਮੀ ਬੱਲੇਬਾਜ਼ ਵਿਰਾਟ ਕੋਹਲੀ ਨੇ ਐੱਮ. ਚਿਨਾਸਵਾਮੀ ਸਟੇਡੀਅਮ ’ਚ ਮੁੰਬਈ ਇੰਡੀਅਨਜ਼ ਵਿਰੁੱਧ 8 ਵਿਕਟਾਂ ਦੀ ਦਮਦਾਰ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਚਾਰ ਸਾਲ ਬਾਅਦ ‘ਘਰ ਪਰਤਣਾ’ ਅਦਭੁੱਤ ਅਹਿਸਾਸ ਰਿਹਾ। ਐਤਵਾਰ ਨੂੰ ਮੁੰਬਈ ਨੇ ਤਿਲਕ ਵਰਮਾ (ਅਜੇਤੂ 84) ਦੇ ਧਮਾਕੇਦਾਰ ਅਰਧ ਸੈਂਕੜੇ ਦੀ ਮਦਦ ਨਾਲ ਆਰ.ਸੀ.ਬੀ. ਦੇ ਸਾਹਮਣੇ 172 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ, ਜਿਸ ਨੂੰ ਮੇਜ਼ਬਾਨ ਟੀਮ ਨੇ 16.2 ਓਵਰਾਂ ਵਿੱਚ ਹਾਸਲ ਕਰ ਲਿਆ।
ਕੋਹਲੀ ਨੇ ਇਸ ਇਕਪਾਸੜ ਜਿੱਤ 'ਚ 49 ਗੇਂਦਾਂ 'ਤੇ ਅਜੇਤੂ 82 ਦੌੜਾਂ ਬਣਾਈਆਂ, ਜਦਕਿ ਉਨ੍ਹਾਂ ਦੇ ਸਾਥੀ ਅਤੇ ਕਪਤਾਨ ਫਾਫ ਡੂ ਪਲੇਸਿਸ ਨੇ 43 ਗੇਂਦਾਂ 'ਤੇ 73 ਦੌੜਾਂ ਦੀ ਪਾਰੀ ਖੇਡੀ। ਕੋਹਲੀ ਨੇ ਮੈਚ ਤੋਂ ਬਾਅਦ ਕਿਹਾ, ‘‘ਅਦਭੁੱਤ ਜਿੱਤ। ਇੰਨੇ ਸਾਲਾਂ ਬਾਅਦ ਘਰ ਵਾਪਸੀ ਕਰਨਾ ਚੰਗਾ ਹੈ। ਇਹ ਸਕੋਰ ਖੜ੍ਹਾ ਕਰਨ ਲਈ ਉਨ੍ਹਾਂ ਦੇ ਬੱਲੇਬਾਜ਼ਾਂ ਨੂੰ ਸਿਹਰਾ ਜਾਂਦਾ ਹੈ। ਤਿਲਕ ਨੇ ਚੰਗੀ ਬੱਲੇਬਾਜ਼ੀ ਕੀਤੀ। ਫਾਫ ਨੇ ਪਹਿਲਾਂ ਹਮਲਾਵਰ ਬੱਲੇਬਾਜ਼ੀ ਸ਼ੁਰੂ ਕੀਤੀ ਤੇ ਬਾਅਦ ਵਿਚ ਮੈਂ ਵੀ ਸਾਥ ਦਿੱਤਾ।’’
ਉਨ੍ਹਾਂ ਕਿਹਾ,‘‘ਅੱਜ ਜਿਸ ਤਰ੍ਹਾਂ ਨਾਲ ਮੈਚ ਹੋਇਆ, ਉਸ ਤੋਂ ਮੈਂ ਬਹੁਤ ਖੁਸ਼ ਹਾਂ। ਨਵੀਂ ਗੇਂਦ ਦਾ ਸਾਹਮਣਾ ਕਰਨਾ ਮੁਸ਼ਕਿਲ ਸੀ ਪਰ ਅਸੀਂ ਚੰਗੀ ਤਰ੍ਹਾਂ ਨਵੀਂ ਗੇਂਦ ਦਾ ਸਾਹਮਣਾ ਕੀਤਾ। ਸਟੇਡੀਅਮ ’ਚ ਭੀੜ ਖਚਾਖਚ ਭਰੀ ਸੀ, ਮਾਹੌਲ ਅਦਭੁੱਤ ਸੀ। ਸਾਨੂੰ ਪਤਾ ਸੀ ਕਿ ਕਾਫੀ ਸਮਰਥਨ ਮਿਲਣ ਵਾਲਾ ਹੈ। ਇਹ ਸਮਰਥਨ ਸਾਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰਦਾ ਹੈ।’
ਸਟਾਰ ’ਤੇ 13 ਕਰੋੜ ਲੋਕਾਂ ਨੇ ਦੇਖਿਆ IPL ਦਾ ਪਹਿਲਾ ਮੈਚ
NEXT STORY