ਸਪੋਰਟਸ ਡੈਸਕ : ਭਾਰਤ ਦੇ ਵਿਕਟਕੀਪਿੰਗ ਬੱਲੇਬਾਜ਼ ਰਿਸ਼ਭ ਪੰਤ ਨੇ ਦਸੰਬਰ 2022 ਵਿੱਚ ਹੋਏ ਭਿਆਨਕ ਕਾਰ ਹਾਦਸੇ ਤੋਂ ਬਾਅਦ ਆਪਣੇ ਠੀਕ ਹੋਣ ਬਾਰੇ ਅਪਡੇਟ ਦਿੱਤੀ ਹੈ। ਪੰਤ ਨੂੰ ਪਿਛਲੇ ਸਾਲ ਦਸੰਬਰ ਵਿੱਚ ਇੱਕ ਮੰਦਭਾਗਾ ਅਤੇ ਭਿਆਨਕ ਕਾਰ ਹਾਦਸੇ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਸ ਦੀ ਕਾਰ ਦਿੱਲੀ-ਦੇਹਰਾਦੂਨ ਹਾਈਵੇਅ ਦੇ ਡਿਵਾਈਡਰ ਨਾਲ ਟਕਰਾ ਗਈ ਸੀ ਤੇ ਕਾਰ ਨੂੰ ਅੱਗ ਲੱਗ ਗਈ। ਦਿੱਲੀ ਕੈਪੀਟਲਜ਼ ਦੇ ਕਪਤਾਨ ਨੂੰ ਕਈ ਸੱਟਾਂ ਲੱਗੀਆਂ ਅਤੇ ਰਾਹਗੀਰਾਂ ਨੇ ਉਸ ਨੂੰ ਕਾਰ ਵਿੱਚੋਂ ਬਾਹਰ ਕੱਢ ਲਿਆ।
ਇਸ 25 ਸਾਲਾ ਖਿਡਾਰੀ ਨੂੰ ਤਿੰਨ ਵੱਡੀਆਂ ਸਰਜਰੀਆਂ ਕਰਵਾਉਣੀਆਂ ਪਈਆਂ ਤੇ ਬਾਕੀ ਦੇ ਸਾਲ ਲਈ ਉਸ ਨੂੰ ਮੁਕਾਬਲੇਬਾਜ਼ੀ ਕ੍ਰਿਕਟ ਤੋਂ ਬਾਹਰ ਕਰ ਦਿੱਤਾ ਗਿਆ। ਹਾਲਾਂਕਿ ਵਿਕਟਕੀਪਰ ਆਪਣੀ ਸਿਹਤ ਬਾਰੇ ਨਿਯਮਿਤ ਅਪਡੇਟ ਦਿੰਦਾ ਰਹਿੰਦਾ ਹੈ ਅਤੇ ਇਸ ਵਾਰ ਪੰਤ ਬਿਨਾਂ ਕਿਸੇ ਸਪੋਰਟ ਦੇ ਪੌੜੀਆਂ 'ਤੇ ਚੜ੍ਹਦੇ ਹੋਏ ਨਜ਼ਰ ਆਏ। ਪੰਤ ਨੇ ਕਿਹਾ ਕਿ ਸਾਧਾਰਨ ਚੀਜ਼ਾਂ ਕਈ ਵਾਰ ਮੁਸ਼ਕਲ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ : ਬ੍ਰਿਜ ਭੂਸ਼ਣ ਦੇ ਪਰਿਵਾਰ ਦਾ ਕੋਈ ਵੀ ਮੈਂਬਰ 'WFI' ਦੀ ਚੋਣ ਨਹੀਂ ਲੜੇਗਾ
ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਪੰਤ ਨੇ ਲਿਖਿਆ, 'ਬੁਰਾ ਨਹੀਂ ਯਾਰ ਰਿਸ਼ਭ। ਸਾਧਾਰਨ ਚੀਜ਼ਾਂ ਕਈ ਵਾਰ ਮੁਸ਼ਕਲ ਹੋ ਸਕਦੀਆਂ ਹਨ।'
ਆਪਣੀ ਸਿਹਤ ਦੇ ਅਪਡੇਟਸ ਦੇ ਦੌਰਾਨ, ਪੰਤ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਆਪਣੀ ਟੀਮ ਦੇ ਮੈਚ ਦੇਖਣ ਜਾਂਦੇ ਸਨ ਅਤੇ ਹਾਲ ਹੀ ਵਿੱਚ ਉਸ ਨੇ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਨੌਜਵਾਨ ਅੰਡਰ -16 ਕ੍ਰਿਕਟਰਾਂ ਨਾਲ ਗੱਲਬਾਤ ਕੀਤੀ। ਪੰਤ ਨੇ ਨਵੇਂ ਖਿਡਾਰੀਆਂ ਦੇ ਨਾਲ ਇੱਕ ਸੈਸ਼ਨ ਲਿਆ ਜਦੋਂ ਉਸਨੇ ਖਿਡਾਰੀਆਂ ਨਾਲ ਖੇਡ ਅਤੇ ਕ੍ਰਿਕਟ ਕਰੀਅਰ 'ਚ ਆਉਣ ਵਾਲੀ ਸਖਤ ਮਿਹਨਤ ਬਾਰੇ ਗੱਲ ਕੀਤੀ। ਬੀ. ਸੀ. ਸੀ. ਆਈ. ਨੇ ਟਵੀਟ ਕੀਤਾ, 'ਐਨਸੀਏ ਬੈਂਗਲੁਰੂ 'ਚ ਅੰਡਰ-16 ਹਾਈ ਪਰਫਾਰਮੈਂਸ ਕੈਂਪ ਦਾ ਹਿੱਸਾ ਰਹੇ ਲੜਕਿਆਂ ਨੂੰ ਰਿਸ਼ਭ ਪੰਤ ਨਾਲ ਕ੍ਰਿਕਟ, ਜ਼ਿੰਦਗੀ, ਮਿਹਨਤ ਅਤੇ ਹੋਰ ਬਹੁਤ ਕੁਝ 'ਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ਰਿਸ਼ਭ ਪੰਤ ਗੱਲਬਾਤ ਲਈ ਸਮਾਂ ਕੱਢਣ ਲਈ ਬਹੁਤ ਉਦਾਰ ਸਨ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
23ਵਾਂ ਗਰੈਂਡ ਸਲੈਮ ਖਿਤਾਬ ਜਿੱਤਣ ਤੋਂ ਬਾਅਦ ਜੋਕੋਵਿਚ ਮੁੜ ਬਣੇ ਨੰਬਰ 1 ਟੈਨਿਸ ਪਲੇਅਰ
NEXT STORY