ਇੰਡੀਅਨ ਵੇਲਸ— ਰਾਫੇਲ ਨਡਾਲ ਨੇ ਗੋਡੇ ਦੀ ਸਮੱਸਿਆ ਦੇ ਬਾਵਜੂਦ ਸ਼ੁੱਕਰਵਾਰ ਨੂੰ ਰੂਸ ਦੇ ਕਰੇਨ ਖਾਚਾਨੋਵ ਦੀ ਚੁਣੌਤੀ 'ਤੇ ਜਿੱਤ ਦਰਜ ਕਰਦੇ ਹੋਏ ਏ.ਟੀ.ਪੀ. ਇੰਡੀਅਨ ਵੇਲਸ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਜਿੱਥੇ ਉਨ੍ਹਾਂ ਦਾ ਸਾਹਮਣਾ ਰੋਜਰ ਫੈਡਰਰ ਨਾਲ ਹੋਵੇਗਾ।
ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨਡਾਲ ਟੂਰਨਾਮੈਂਟ 'ਚ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਹਨ ਕਿਉਂਕਿ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਸ਼ੁਰੂਆਤੀ ਦੌਰ 'ਚ ਹਾਰ ਗਏ ਸਨ। ਉਨ੍ਹਾਂ ਦੋਵਾਂ ਨੇ ਟ੍ਰਾਈਬ੍ਰੇਕਰ 'ਚ ਦਬਦਬਾ ਬਣਾਇਆ ਅਤੇ ਰੂਸ ਦੇ ਖਿਡਾਰੀ ਨੂੰ 7-6,7-6 ਨਾਲ ਹਰਾਇਆ। ਹੁਣ ਉਹ ਇੰਡੀਅਨ ਵੇਲਸ ਦੇ ਪੰਜ ਵਾਰ ਦੇ ਚੈਂਪੀਅਨ ਫੈਡਰਰ ਨਾਲ ਕਰੀਅਰ ਦਾ 39ਵਾਂ ਮੁਕਾਬਲਾ ਖੇਡਣਗੇ। ਨਡਾਰ ਅਤੇ ਫੈਡਰਰ ਵਿਚਾਲੇ ਜਿੱਤ ਦਾ ਰਿਕਾਰਡ 23-15 ਹੈ।
ਜਾਣੋ ਕਦੋਂ-ਕਦੋਂ ਖੇਡ ਜਗਤ 'ਚ ਛਾਇਆ ਅੱਤਵਾਦ ਦਾ ਸਾਇਆ
NEXT STORY