ਨਿਊਯਾਰਕ— ਰੋਹਨ ਬੋਪੰਨਾ ਦੀ ਪੁਰਸ਼ ਡਬਲਜ਼ ਅਤੇ ਮਿਕਸਡ ਡਬਲਜ਼ ’ਚ ਹਾਰ ਦੇ ਨਾਲ ਹੀ ਅਮਰੀਕੀ ਓਪਨ ’ਚ ਭਾਰਤ ਦੀ ਮੁਹਿੰਮ ਖਤਮ ਹੋ ਗਈ। ਭਾਰਤ ਦੀ ਚੋਟੀ ਦੇ ਰੈਂਕਿੰਗ ਵਾਲੇ ਡਬਲਜ਼ ਖਿਡਾਰੀ ਬੋਪੰਨਾ ਅਤੇ ਕੈਨੇਡਾ ਦੇ ਡੇਨਿਸ ਸ਼ਾਪੋਵਾਲੋੋਵ ਨੂੰ 15ਵਾਂ ਦਰਜਾ ਪ੍ਰਾਪਤ ਬਿ੍ਰਟੇਨ ਦੇ ਨੀਲ ਸਕੁਪਸਕੀ ਅਤੇ ਜੈਮੀ ਮਰੇ ਨੇ ਦੂਜੇ ਦੌਰ ’ਚ 6-3, 6-4 ਨਾਲ ਹਰਾਇਆ। ਮਿਕਸਡ ਡਬਲਜ਼ ’ਚ ਬੋਪੰਨਾ ਅਤੇ ਅਮਰੀਕਾ ਦੀ ਐਲੀਗੇਲ ਸਪੀਅਰਸ ਨੂੰ ਫਰਾਂਸ ਦੇ ਫੇਬਿ੍ਰਸ ਮਾਰਤਿਨ ਅਤੇ ਅਮਰੀਕਾ ਦੀ ਰਫੇਲ ਅਤੋਵਾ ਦੀ ਜੋੜੀ ਨੇ 7-5, 7-6 ਨਾਲ ਹਰਾਇਆ। ਲਿਏਂਡਰ ਪੇਸ ਅਤੇ ਦਿਵਿਜ ਸ਼ਰਨ ਪਹਿਲੇ ਦੌਰ ਤੋਂ ਬਾਹਰ ਹੋ ਚੁੱਕੇ ਹਨ। ਸਿੰਗਲ ’ਚ ਸੁਮਿਤ ਨਾਗਲ ਅਤੇ ਪ੍ਰਜਨੇਸ਼ ਗੁਣੇਸ਼ਵਰਨ ਨੂੰ ਪਹਿਲੇ ਦੌਰ ’ਚ ਹਾਰ ਝਲਣੀ ਪਈ।
ਪਾਕਿ ਕ੍ਰਿਕਟਰ ਫਖਰ ਜਮਾਨ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ
NEXT STORY