ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਬਿਹਤਰੀਨ ਬੱਲੇਬਾਜ਼ ਰੋਹਿਤ ਸ਼ਰਮਾ ਨੇ ਬਤੌਰ ਓਪਨਰ ਟੈਸਟ ਕ੍ਰਿਕਟ ਵਿਚ ਆਪਣਾ ਪਹਿਲਾ ਸੈਂਕੜਾ ਲਗਾਇਆ ਹੈ ਅਤੇ ਹੁਣ ਉਸਦੇ ਟੈਸਟ ਵਿਚ ਕੁਲ 4 ਸੈਂਕੜੇ ਹੋ ਗਏ ਹਨ। ਇਸ ਦੇ ਨਾਲ ਹੀ ਰੋਹਿਤ ਨੇ ਧਾਕੜ ਖਿਡਾਰੀਆਂ ਸਣੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰੋਹਿਤ ਭਾਰਤ ਦੇ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ. ਜਿਸ ਨੇ 10 ਟੈਸਟ ਮੈਚਾਂ ਵਿਚ ਭਾਰਤ ਦੀ ਧਰਤੀ 'ਤੇ ਸਭ ਤੋਂ ਵੱਧ ਔਸਤ ਨਾਲ ਦੌੜਾਂ ਬਣਾਈਆਂ ਹੋਣ।

ਟੈਸਟ ਵਿਚ ਟੀਮ 'ਚੋਂ ਅੰਦਰ-ਬਾਹਰ ਹੋਣ ਵਾਲੇ ਰੋਹਿਤ ਨੇ 10 ਮੈਚਾਂ ਵਿਚ ਭਾਰਤੀ ਧਰਤੀ ' ਤੇ 91.22 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ ਜੋ ਕਿਸੇ ਵੀ ਹੋਰ ਖਿਡਾਰੀ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਹਨ। ਇਸ ਮਾਮਲੇ ਵਿਚ ਰੋਹਿਤ ਤੋਂ ਬਾਅਦ ਸਾਬਕਾ ਧਾਕੜ ਬੱਲੇਬਾਜ਼ ਵਿਜੇ ਹਜ਼ਾਰੇ ਦਾ ਨੰਬਰ ਆਉਂਦਾ ਹੈ ਜਿਸ ਨੇ 69.56 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਉੱਥੇ ਹੀ ਵਿਰਾਟ ਕੋਹਲੀ 64.68 ਦੀ ਔਸਤ ਨਾਲ ਤੀਜੇ ਸਥਾਨ 'ਤੇ ਆਉਂਦੇ ਹਨ।

10 ਪਾਰੀਆਂ ਵਿਚ ਭਾਰਤੀ ਖਿਡਾਰੀਆਂ ਦੀ ਭਾਰਤ ਵਿਚ ਟੈਸਟ ਔਸਤ
9.22 : ਰੋਹਿਤ ਸ਼ਰਮਾ
69.56 : ਵਿਜੇ ਹਜ਼ਾਰੇ
64.68 : ਵਿਰਾਟ ਕੋਹਲੀ
61.86 : ਚੇਤੇਸ਼ਵਰ ਪੁਜਾਰਾ
55.93 : ਮੁਹੰਮਦ ਅਜ਼ਹਰੂਦੀਨ
ਰੰਗਾਸਵਾਮੀ ਤੋਂ ਬਾਅਦ ਕਪਿਲ ਦੇਵ ਨੇ ਵੀ CAC ਤੋਂ ਦਿੱਤਾ ਅਸਤੀਫਾ, ਈ-ਮੇਲ 'ਚ ਲਿਖੀ ਇਹ ਗੱਲ
NEXT STORY