ਸਪੋਰਟਸ ਡੈਸਕ— 16 ਨਵੰਬਰ, 2013 ਨੂੰ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਤੇਂਦੁਲਕਰ ਦਾ ਕਰੀਅਰ ਦੋ ਦਹਾਕੇ ਤੋਂ ਜ਼ਿਆਦਾ ਦਾ ਰਿਹਾ। ਉਨ੍ਹਾਂ ਨੇ ਮੁੰਬਈ 'ਚ ਆਪਣੇ ਘਰੇਲੂ ਮੈਦਾਨ 'ਤੇ ਵੈਸਟਇੰਡੀਜ਼ ਖਿਲਾਫ 200ਵੇਂ ਟੈਸਟ ਮੈਚ ਦੇ ਬਾਅਦ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਆਪਣੇ ਆਖ਼ਰੀ ਟੈਸਟ 'ਚ ਤੇਂਦੁਲਕਰ ਨੇ 74 ਦੌੜਾਂ ਬਣਾਈਆਂ। ਉਨ੍ਹਾਂ ਨੂੰ ਸਪਿਨਰ ਨਰਸਿੰਘ ਦੇਵਨਾਰਾਇਣ ਨੇ ਵਾਪਸ ਪਵੇਲੀਅਨ ਭੇਜਿਆ। ਡੇਰੇਨ ਸੈਮੀ ਨੇ ਉਨ੍ਹਾਂ ਦਾ ਕੈਚ ਫੜਿਆ। ਹਾਲਾਂਕਿ ਸੈਮੀ ਨੇ ਕੈਚ ਲੈ ਕੇ ਜਸ਼ਨ ਨਹੀਂ ਮਨਾਇਆ।
ਤੇਂਦੁਲਕਰ ਨੇ ਵਾਨਖੇੜੇ 'ਚ ਇਕ ਭਾਸ਼ਨ ਦਿੱਤਾ। ਇਸ ਨੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦਿੱਤਾ। ਉਨ੍ਹਾਂ ਕਿਹਾ, ''ਸਮਾਂ ਕਾਫੀ ਛੇਤੀ ਨਿਕਲ ਗਿਆ, ਪਰ ਯਾਦਾਂ ਹਮੇਸ਼ਾ ਮੇਰੇ ਨਾਲ ਰਹਿਣਗੀਆਂ। ਖ਼ਾਸ ਤੌਰ 'ਤੇ 'ਸਚਿਨ ਤੇਂਦੁਲਕਰ' ਮੇਰੇ ਕੰਨਾਂ 'ਚ ਉਦੋਂ ਤਕ ਗੂੰਜਦਾ ਰਹੇਗਾ ਜਦੋਂ ਤਕ ਮੈਂ ਸਾਹ ਲੈਣਾ ਬੰਦ ਨਹੀਂ ਕਰਦਾ''
ਸਚਿਨ ਤੇਂਦੁਲਕਰ ਦੇ ਨਾਂ ਰਿਕਾਰਡ
ਤੇਂਦੁਲਕਰ ਨੇ 15 ਨਵੰਬਰ 1989 ਨੂੰ 16 ਸਾਲ ਦੀ ਉਮਰ 'ਚ ਭਾਰਤ ਲਈ ਕੌਮਾਂਤਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ। ਤੇਂਦੁਲਕਰ ਨੇ ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ 34,357 ਦੌੜਾਂ ਬਣਾਈਆਂ। ਉਨ੍ਹਾਂ ਨੇ ਵਨ-ਡੇ ਮੈਚਾਂ 'ਚ 18,426 ਦੌੜਾਂ ਅਤੇ ਟੈਸਟ ਮੈਚਾਂ 'ਚ 15921 ਦੌੜਾਂ ਬਣਾਈਆਂ ਹਨ। 37 ਦੀ ਉਮਰ 'ਚ ਸਚਿਨ ਨੇ ਆਪਣਾ ਆਖ਼ਰੀ ਵਿਸ਼ਵ ਕੱਪ ਖੇਡਿਆ। ਇਸ ਦੌਰਾਨ ਟੀਮ ਇੰਡੀਆ ਵਰਲਡ ਕੱਪ ਜੇਤੂ ਬਣਨ 'ਚ ਕਾਮਯਾਬ ਰਹੀ ਸੀ।
ਇਹ ਵੀ ਪੜ੍ਹੋ - ਦੁਖਦਾਇਕ ਖ਼ਬਰ : ਇਸ ਨੌਜਵਾਨ ਕ੍ਰਿਕਟਰ ਨੇ ਕੀਤੀ ਖ਼ੁਦਕੁਸ਼ੀ
ਸ਼ਿਵਮ ਦੁਬੇ ਨੇ ਦੀਵਾਲੀ 'ਤੇ ਚਲਾਏ ਪਟਾਕੇ, ਲੋਕਾਂ ਦੇ ਨਿਸ਼ਾਨੇ 'ਤੇ ਆਏ ਵਿਰਾਟ ਕੋਹਲੀ, ਜਾਣੋ ਪੂਰਾ ਮਾਮਲਾ
NEXT STORY