ਸਪੋਰਟਸ ਡੈਸਕ : ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਅਤੇ ਦੰਗਲ ਗਰਲ ਦੀ ਭੈਣ ਸੰਗੀਤਾ ਫੋਗਾਟ ਬੁੱਧਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਹਰਿਆਣਾ ਦੇ ਚਰਖ਼ੀ ਦਾਦਰੀ ਜ਼ਿਲੇ ਦੇ ਬਲਾਲੀ ਪਿੰਡ ਵਿਚ ਪੂਰੇ ਰੀਤੀ-ਰਿਵਾਜ਼ ਨਾਲ ਵਿਆਹ ਸਪੰਨ ਹੋਇਆ।
ਇਹ ਵੀ ਪੜ੍ਹੋ: KBC: ਕੀ ਤੁਹਾਨੂੰ ਪਤਾ ਹੈ ਕ੍ਰਿਕਟ ਦੇ ਇਸ ਸਵਾਲ ਦਾ ਉੱਤਰ, ਜਿਸ ਕਾਰਨ ਕਰੋੜਾਂ ਰੁਪਏ ਹਾਰੀ ਅਨੂਪਾ ਦਾਸ
ਇਸ ਵਿਆਹ ਵਿਚ ਖ਼ਾਸ ਇਹ ਸੀ ਕਿ ਸੰਗੀਤਾ ਅਦੇ ਬਜਰੰਗ ਨੇ 7 ਦੀ ਬਜਾਏ 8 ਫੇਰੇ ਲਏ। 8ਵਾਂ ਫੇਰਾ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਤਹਿਤ ਲਿਆ। ਗੀਤਾ ਅਤੇ ਬਬੀਤਾ ਫੋਗਾਟ ਨੇ ਵੀ ਆਪਣੇ ਵਿਆਹ ਵਿਚ 8 ਫੇਰੇ ਲਏ ਸਨ ਅਤੇ ਸੰਗੀਤਾ ਨੇ ਵੀ ਇਸ ਪਰੰਪਰਾ ਨੂੰ ਜ਼ਾਰੀ ਰੱਖਿਆ।
ਇਹ ਵੀ ਪੜ੍ਹੋ: ਚਾਹਲ ਨੇ ਮੰਗੇਤਰ ਧਨਾਸ਼੍ਰੀ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਹੋਈ ਵਾਇਰਲ
ਬਜਰੰਗ ਸਿਰਫ਼ 31 ਬਰਾਤੀਆਂ ਨਾਲ ਸੰਗੀਤਾ ਨੂੰ ਵਿਆਹੁਣ ਲਈ ਪਹੁੰਚੇ। ਕੋਰੋਨਾ ਦੇ ਮੱਦੇਨਜ਼ਰ ਵਿਆਹ ਵਿਚ ਸਿਰਫ਼ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਨੂੰ ਹੀ ਸੱਦਿਆ ਗਿਆ ਸੀ। ਬਜਰੰਗ ਪੂਨੀਆ ਅਤੇ ਸੰਗੀਤਾ ਦੋਵੇਂ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਹਨ। ਦੋਵਾਂ ਦੀ ਮੰਗਣੀ ਪਿਛਲੇ ਸਾਲ ਹੋਈ ਸੀ।
ਇਹ ਵੀ ਪੜ੍ਹੋ: ਕ੍ਰਿਕਟਰ ਸ਼ਮੀ ਦੀ ਪਤਨੀ ਦੀਆਂ ਤਸਵੀਰਾਂ ਅਤੇ ਫੋਨ ਨੰਬਰ ਵਾਇਰਲ ਕਰਨ ਦੀ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫਤਾਰ
ਪੁਰਸ਼ ਰਾਸ਼ਟਰੀ ਹਾਕੀ ਕੈਂਪ ਇਕ ਹਫ਼ਤੇ ਪਹਿਲਾਂ 12 ਦਸੰਬਰ ਨੂੰ ਹੋਵੇਗਾ ਖ਼ਤਮ
NEXT STORY