ਜਲੰਧਰ (ਸੋਨੂੰ)- ਜਲੰਧਰ ਦੇ ਅਜੀਤ ਨਗਰ ਸ਼ਿਵ ਮੰਦਿਰ ਨੇੜੇ ਸੜਕ ਕਿਨਾਰੇ ਖੜ੍ਹੀ ਮਹਿੰਦਰਾ ਪਿਕਅਪ ਗੱਡੀ ਨੂੰ ਕਾਰ ਸਵਾਰ ਚੋਰ ਚੋਰੀ ਕਰਕੇ ਲੈ ਗਏ। ਚੋਰੀ ਦੀ ਇਹ ਘਟਨਾ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ ਅਤੇ ਚੋਰਾਂ ਨੇ ਡੇਢ ਮਿੰਟ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰੀ ਦੀ ਜਾਣਕਾਰੀ ਮਿਲਦੇ ਹੀ ਵਾਹਨ ਮਾਲਕ ਨੇ ਪੁਲਸ ਸ਼ਿਕਾਇਤ ਦਰਜ ਕਰਵਾਈ ਅਤੇ ਚੋਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ ਜ਼ਿੰਮੇਵਾਰੀ

ਮਿਲੀ ਜਾਣਕਾਰੀ ਮੁਤਾਬਕ ਕਿਸ਼ਨਪੁਰਾ ਦਾ ਰਹਿਣ ਵਾਲਾ ਲੱਕੀ ਦੁੱਧ ਸਪਲਾਇਰ ਦਾ ਕੰਮ ਕਰਦਾ ਹੈ। ਉਸ ਨੇ ਆਪਣੀ ਗੱਡੀ ਆਮ ਵਾਂਗ ਸੜਕ ਕਿਨਾਰੇ ਖੜ੍ਹੀ ਕੀਤੀ ਸੀ ਅਤੇ ਘਰ ਚਲਾ ਗਿਆ। ਜਦੋਂ ਉਹ ਕੰਮ 'ਤੇ ਜਾਣ ਲਈ ਘਰੋਂ ਨਿਕਲਿਆ ਤਾਂ ਉਸ ਨੇ ਵੇਖਿਆ ਕਿ ਉਸ ਦੀ ਗੱਡੀ ਗਾਇਬ ਸੀ। ਉਸ ਨੇ ਨੇੜੇ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਅਤੇ ਚੋਰਾਂ ਨੂੰ ਗੱਡੀ ਲਿਜਾਂਦੇ ਵਿਖਾਈ ਦਿੱਤੇ। ਉਸ ਨੇ ਮਾਮਲੇ ਦੀ ਸੂਚਨਾ ਰਾਮਾ ਮੰਡੀ ਪੁਲਸ ਸਟੇਸ਼ਨ ਨੂੰ ਦਿੱਤੀ, ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਉਸ ਨੇ ਪੁਲਸ ਨੂੰ ਉਸ ਦੀ ਗੱਡੀ ਲੱਭਣ ਅਤੇ ਇਸਨੂੰ ਵਾਪਸ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਉਹ ਆਪਣਾ ਕੰਮ ਦੋਬਾਰਾ ਸ਼ੁਰੂ ਕਰ ਸਕੇ।
ਇਹ ਵੀ ਪੜ੍ਹੋ: ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ 'ਤੀ ਤਾਇਨਾਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਧਾਨ ਸਭਾ ਵਿੱਚ ਗੂੰਜਿਆ ਜ਼ਮੀਨਾਂ ਦੀ ਤਕਸੀਮ ਦਾ ਮੁੱਦਾਂ, ਵਿਧਾਇਕਾਂ ਨੇ ਸਰਕਾਰ ਕੋਲ ਚੁੱਕੇ ਮੁੱਦੇ
NEXT STORY