ਸਪੋਰਟਸ ਡੈਸਕ- ਕ੍ਰਿਕਟਰ ਤੋਂ ਕੁਮੈਂਟੇਟਰ ਬਣੇ ਸੰਜੇ ਮਾਂਜਰੇਕਰ ਨੇ ਵੀ ਆਉਣ ਵਾਲੇ ਏਸ਼ੀਆ ਕੱਪ ਲਈ ਆਪਣੇ ਪਸੰਦੀਦਾ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ ਸ਼੍ਰੀਲੰਕਾ ਦੇ ਕੈਂਡੀ ਚ ਪਾਕਿਸਤਾਨ ਨਾਲ ਭਿੜਣ ਵਾਲੀ ਹੈ। ਕਿਉਂਕਿ ਇਸ ਮੈਚ 'ਚ ਕੁਝ ਹੀ ਦਿਨ ਬਚੇ ਹਨ ਅਜਿਹੇ 'ਚ ਸੰਜੇ ਮਾਂਜਰੇਕਰ ਨੇ ਅਜਿਹੀ ਪਲੇਇੰਗ 11 ਬਣਾਈ ਹੈ ਜੋ ਪਾਕਿਸਤਾਨ ਖ਼ਿਲਾਫ਼ ਮੁਕਾਬਲੇ 'ਚ ਧਮਾਲ ਮਚਾ ਸਕਦੀ ਹੈ।
ਇਹ ਵੀ ਪੜ੍ਹੋ- ਨਹੀਂ ਰਹੇ WWE ਦੇ ਸਾਬਕਾ ਚੈਂਪੀਅਨ ਬ੍ਰੇ ਵਿਆਟ, 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਮਾਂਜਰੇਕਰ ਨੇ ਕਿਹਾ ਕਿ ਮੇਰੇ ਤਿੰਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਮੁਹੰਮਦ ਸ਼ਮੀ ਹੋਣਗੇ। ਹਾਰਦਿਕ ਪੰਡਿਆ ਮੇਰੇ ਚੌਥੇ ਤੇਜ਼ ਗੇਂਦਬਾਜ਼ ਹੋਣਗੇ। ਮੇਰੇ ਸਪਿਨਰ (ਰਵਿੰਦਰ) ਜਡੇਜਾ ਅਤੇ ਕੁਲਦੀਪ (ਯਾਦਵ) ਹੋਣਗੇ। ਮੇਰੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਰੋਹਿਤ ਸ਼ਰਮਾ ਹੋਣਗੇ। ਨੰਬਰ 3 ਬੱਲੇਬਾਜ਼ ਵਿਰਾਟ ਕੋਹਲੀ ਹੋਣਗੇ। ਕੇਐੱਲ ਰਾਹੁਲ ਕੀਪਰ ਵਜੋਂ ਖੇਡਣਗੇ।
ਮਾਂਜਰੇਕਰ ਨੇ ਕਿਹਾ- ਸ਼੍ਰੇਅਸ ਅਈਅਰ ਜਾਂ ਤਿਲਕ ਵਰਮਾ (ਮੱਧ ਕ੍ਰਮ 'ਚ) ਖੇਡ ਸਕਦੇ ਹਨ। ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਹਾਰਦਿਕ ਪੰਡਿਆ ਸਮੇਤ ਭਾਰਤ ਦੀ ਪਹਿਲੀ ਪਸੰਦ ਟੀਮ ਇਲੈਵਨ 'ਚ ਪਹਿਲੇ 7 (ਛੇ) ਬੱਲੇਬਾਜ਼ ਸੱਜੇ ਹੱਥ ਦੇ ਹਨ। ਕਿਤੇ ਨਾ ਕਿਤੇ ਭਾਰਤ ਨੂੰ ਤਿਲਕ ਵਰਮਾ ਵਰਗੇ ਖੱਬੇ ਹੱਥ ਦੇ ਬੱਲੇਬਾਜ਼ ਨੂੰ ਫਿੱਟ ਕਰਨਾ ਹੋਵੇਗਾ।
ਇਹ ਵੀ ਪੜ੍ਹੋ- ਯੁਗਾਂਡਾ ਦੇ ਰਾਸ਼ਟਰਪਤੀ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਟਰਾਫੀ ਦਾ ਕਰਨਗੇ ਉਦਘਾਟਨ
ਸੰਜੇ ਮਾਂਜਰੇਕਰ ਦੀ ਭਾਰਤੀ ਪਲੇਇੰਗ-11
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ/ਤਿਲਕ ਵਰਮਾ, ਕੇਐੱਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਿਆ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਚ ਦੇਖਣ ਪਾਕਿ ਜਾਣਗੇ ਰੋਜਰ ਬਿੰਨੀ ਤੇ ਰਾਜ਼ੀਵ ਸ਼ੁਕਲਾ, BCCI ਨੇ PCB ਦਾ ਸੱਦਾ ਕੀਤਾ ਸਵੀਕਾਰ
NEXT STORY