ਸਪੋਰਟਸ ਡੈਸਕ— ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਜਾਣ ਦੇ ਬਾਅਦ ਭਾਰਤੀ ਕ੍ਰਿਕਟ ਟੀਮ ਅੱਜ ਇੱਥੇ ਕਵੀਂਸ ਪਾਰਕ ਓਵਲ ਮੈਦਾਨ 'ਤੇ ਮੇਜ਼ਬਾਨ ਵੈਸਟਇੰਡੀਜ਼ ਦੇ ਨਾਲ ਹੋਣ ਵਾਲੇ ਦੂਜੇ ਵਨ-ਡੇ ਮੈਚ 'ਚ ਬੜ੍ਹਤ ਲੈਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ। ਅਜਿਹੇ 'ਚ ਟੀਮ ਇੰਡੀਆ ਦੇ ਯੁਵਾ ਬੱਲੇਬਾਜ਼ ਸ਼੍ਰੇਅਸ ਅਈਅਰ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਦਬਾਅ ਨਹੀਂ ਹੈ ਕਿ ਉਹ ਕਿਸ ਨੰਬਰ 'ਤੇ ਖੇਡ ਰਹੇ ਹਨ ਅਤੇ ਉਹ ਕਿਸੇ ਵੀ ਨੰਬਰ 'ਤੇ ਬੈਟਿੰਗ ਕਰਨ ਨੂੰ ਤਿਆਰ ਹਨ।

ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਸ਼੍ਰੇਅਸ ਨੇ ਕਿਹਾ, ''ਸਭ ਤੋਂ ਪਹਿਲਾਂ ਤਾਂ ਮੈਂ ਸਿਰਫ ਨੰਬਰ ਚਾਰ 'ਤੇ ਖੇਡਣ ਦੇ ਬਾਰੇ 'ਚ ਨਹੀਂ ਸੋਚ ਰਿਹਾ ਹਾਂ। ਮੈਂ ਇਕ ਅਜਿਹਾ ਬੱਲੇਬਾਜ਼ ਬਣਨਾ ਚਾਹੁੰਦਾ ਹਾਂ ਜੋ ਕਿਸੇ ਵੀ ਨੰਬਰ 'ਤੇ ਖੇਡਣ ਲਈ ਹਮੇਸ਼ਾ ਤਿਆਰ ਰਹੇ।'' ਅਜਿਹੇ 'ਚ ਜਦੋਂ ਸ਼੍ਰੇਅਸ ਤੋਂ ਉਨ੍ਹਾਂ ਦੀ ਟੀਮ 'ਚ ਜਗ੍ਹਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ''ਜਿਸ ਤਰ੍ਹਾਂ ਨਾਲ ਟੀਮ ਖੇਡ ਰਹੀ ਹੈ ਕਾਫੀ ਸ਼ਾਨਦਾਰ ਹੈ। ਜੇਕਰ ਤੁਸੀਂ ਮਿਲੇ ਹੋਏ ਮੌਕਿਆਂ ਦਾ ਲਾਹਾ ਨਹੀਂ ਲਿਆ ਤਾਂ ਕੋਈ ਹੋਰ ਤੁਹਾਡੀ ਜ਼ਿੰਮੇਵਾਰੀ ਲੈ ਲਵੇਗਾ ਅਤੇ ਟੀਮ ਨੂੰ ਮੈਚ ਜਿੱਤਾ ਦੇਵੇਗਾ। ਪਿਛਲੇ ਕੁਝ ਸਾਲ ਤੋਂ ਅਜਿਹਾ ਹੀ ਹੁੰਦਾ ਜਾ ਰਿਹਾ ਹੈ।''
ਇੰਡੀਅਨ ਏਅਰਫੋਰਸ ਨੇ ਟੀ. ਆਰ. ਏ. ਯੂ. ਐੱਫ. ਸੀ. ਨੂੰ ਡੂਰੰਡ ਕੱਪ ਟੂਰਨਾਮੈਂਟ 'ਚ 1-0 ਨਾਲ ਹਰਾਇਆ
NEXT STORY