ਬੇਂਗਲੁਰੂ : 4 ਜਨਵਰੀ ਨੂੰ ਭਾਰਤ ਦੇ ਟੈਨਿਸ ਖਿਡਾਰੀ ਸਿਧਾਰਥ ਰਾਵਤ ਨੇ ਬੇਂਗਲੁਰੂ ਓਪਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਆਲੀਫਾਈਂਗ ਪੜਾਅ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਉਨ੍ਹਾਂ ਨੇ ਆਪਣੇ ਹੀ ਦੇਸ਼ ਦੇ ਖਿਡਾਰੀ ਨਿਤਿਨ ਕੁਮਾਰ ਸਿਨਹਾ ਨੂੰ ਸਿੱਧੇ ਸੈੱਟਾਂ ਵਿੱਚ 6-3, 7-5 ਨਾਲ ਮਾਤ ਦਿੱਤੀ।
ਸਿਧਾਰਥ ਰਾਵਤ ਨੇ ਮੈਚ ਦੀ ਸ਼ੁਰੂਆਤ ਬਹੁਤ ਹੀ ਆਤਮ-ਵਿਸ਼ਵਾਸ ਨਾਲ ਕੀਤੀ ਅਤੇ ਪਹਿਲਾ ਸੈੱਟ ਆਸਾਨੀ ਨਾਲ ਜਿੱਤ ਲਿਆ।ਦੂਜੇ ਸੈੱਟ ਵਿੱਚ ਨਿਤਿਨ ਕੁਮਾਰ ਸਿਨਹਾ ਨੇ ਜ਼ੋਰਦਾਰ ਵਾਪਸੀ ਕਰਦਿਆਂ ਰਾਵਤ ਦੀ ਸਰਵਿਸ ਤੋੜ ਕੇ ਬੜ੍ਹਤ ਹਾਸਲ ਕੀਤੀ, ਪਰ ਰਾਵਤ ਨੇ ਦੋ ਮਹੱਤਵਪੂਰਨ ਬ੍ਰੇਕ ਪੁਆਇੰਟ ਲੈ ਕੇ ਮੈਚ 'ਤੇ ਮੁੜ ਕਬਜ਼ਾ ਕਰ ਲਿਆ।
ਕੁਆਲੀਫਾਈਂਗ ਦੇ ਪਹਿਲੇ ਦੌਰ ਵਿੱਚ ਹੋਰ ਭਾਰਤੀ ਖਿਡਾਰੀਆਂ, ਦੇਵ ਜਾਵਿਆ ਅਤੇ ਆਦਿਲ ਕਲਿਆਣਪੁਰ ਨੇ ਵੀ ਸਖ਼ਤ ਸੰਘਰਸ਼ ਕੀਤਾ, ਪਰ ਉਨ੍ਹਾਂ ਨੂੰ ਆਪਣੇ ਤੋਂ ਉੱਚੀ ਰੈਂਕਿੰਗ ਵਾਲੇ ਵਿਰੋਧੀਆਂ (ਕ੍ਰਮਵਾਰ ਡੋਮਿਨਿਕ ਪਾਲਨ ਅਤੇ ਐਰੋ ਵਾਸਾ) ਹੱਥੋਂ ਤਿੰਨ ਸੈੱਟਾਂ ਦੇ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤ ‘ਪੂਰੀ ਮਜ਼ਬੂਤੀ ਨਾਲ’ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਤਿਆਰੀ ਕਰ ਰਿਹੈ : ਪ੍ਰਧਾਨ ਮੰਤਰੀ
NEXT STORY