ਬਰਮਿੰਘਮ- ਭਾਰਤ ਦੀ ਪੀ. ਵੀ. ਸਿੰਧੂ ਨੂੰ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲ ਦੇ ਪਹਿਲੇ ਦੌਰ ਦੇ ਸਖਤ ਮੁਕਾਬਲੇ ਵਿਚ ਕੋਰੀਆ ਦੀ ਸੁੰਗ ਜੀ ਹਿਯੂਨ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਸੁੰਗ ਜੀ ਖਿਲਾਫ ਪਿਛਲੇ 3 ਮੁਕਾਬਲਿਆਂ ਵਿਚ ਹਾਰ ਝੱਲਣ ਵਾਲੀ ਸਿੰਧੂ ਨੂੰ ਦੂਸਰੀ ਅਤੇ ਤੀਸਰੀ ਗੇਮ ਵਿਚ 8 ਮੈਚ ਪੁਆਇੰਟ ਬਚਾਉਣ ਦੇ ਬਾਵਜੂਦ 16-21, 22-20, 18-21 ਨਾਲ ਹਾਰ ਝੱਲਣੀ ਪਈ। ਸਿੰਧੂ ਇਸ ਮੈਚ ਵਿਚ ਸੁੰਗ ਜੀ ਵਿਰੁੱਧ 8 ਜਿੱਤਾਂ ਅਤੇ 6 ਹਾਰ ਦੇ ਰਿਕਾਰਡ ਨਾਲ ਉਤਰੀ ਸੀ ਪਰ ਕੋਰੀਆ ਦੀ ਖਿਡਾਰਨ ਨੇ ਇਕ ਵਾਰ ਫਿਰ ਭਾਰਤੀ ਖਿਡਾਰਨ ਨੂੰ ਪ੍ਰੇਸ਼ਾਨ ਕਰਦੇ ਹੋਏ 81 ਮਿੰਟਾਂ ਵਿਚ ਜਿੱਤ ਦਰਜ ਕੀਤੀ।
ਪ੍ਰਣੀਤ ਨੇ ਪ੍ਰਣਯ ਨੂੰ ਪਹਿਲੇ ਹੀ ਦੌਰ 'ਚ ਕੀਤਾ ਬਾਹਰ
ਦੁਨੀਆ ਦੇ 26ਵੇਂ ਨੰਬਰ ਦੇ ਖਿਡਾਰੀ ਭਾਰਤ ਦੇ ਬੀ. ਸਾਈ ਪ੍ਰਣੀਤ ਨੇ ਹਮਵਤਨ ਐੱਚ. ਐੱਸ. ਪ੍ਰਣਯ ਨੂੰ 21-19, 21-19 ਨਾਲ ਹਰਾ ਕੇ 52 ਮਿੰਟ ਵਿਚ ਹੀ ਆਲ ਇੰਗਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਹੀ ਦੌਰ 'ਚ ਹਰਾ ਕੇ ਬਾਹਰ ਕਰ ਦਿੱਤਾ।
Sports Wrap up 6 ਮਾਰਚ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY