ਸਪੋਰਟਸ ਡੈਸਕ— ਅਫਗਾਨਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਏਸ਼ੀਆ ਕੱਪ ਦਾ ਛੇਵਾਂ ਮੈਚ ਅੱਜ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ 50 ਓਵਰਾਂ 'ਚ 8 ਵਿਕਟਾਂ ਗੁਆ ਕੇ 291 ਦੌੜਾਂ ਬਣਾਈਆਂ ਤੇ ਅਫਗਾਨਿਸਤਾਨ ਨੂੰ ਜਿੱਤ ਲਈ 292 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਲਈ ਕੁਸਲ ਮੇਂਡਿਸ ਨੇ ਸਭ ਤੋਂ ਵੱਧ 92 ਦੌੜਾਂ, ਪਥੁਮ ਨਿਸਾਂਕਾ ਨੇ 41 ਦੌੜਾਂ, ਦਿਮੁਥ ਕਰੁਣਾਰਤਨੇ ਨੇ 32 ਦੌੜਾਂ, ਸਦੀਰਾ ਸਮਰਵਿਕਰਮਾ ਨੇ 3 ਦੌੜਾਂ, ਚਰਿਥ ਅਸਲਾਂਕਾ ਨੇ 36 ਦੌੜਾਂ, ਧਨੰਜੈ ਡਿ ਸਿਲਵਾ ਨੇ 14, ਦਾਸੁਨ ਸ਼ਨਾਕਾ 5 ਦੌੜਾਂ, ਦੁਨਿਥ ਵੇਲੇਜ ਨੇ 33 ਦੌੜਾਂ ਤੇ ਮਹੀਸ਼ ਥਿਕਸ਼ਾਨਾ ਨੇ 28 ਦੌੜਾਂ ਬਣਾਈਆਂ ਅਫਗਾਨਿਸਤਾਨ ਨੇ ਮੁਜੀਬ ਉਰ ਰਹਿਮਾਨ ਨੇ 1, ਗੁਲਬਦੀਨ ਨਾਇਬ ਨੇ 4, ਰਾਸ਼ਿਦ ਖਾਨ ਨੇ 2 ਵਿਕਟਾਂ ਲਈਆ।
ਸ੍ਰੀਲੰਕਾ ਨੇ ਜਿੱਥੇ ਆਪਣਾ ਪਹਿਲਾ ਮੈਚ ਜਿੱਤਿਆ, ਉਥੇ ਅਫਗਾਨਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਜਿਹੇ 'ਚ ਜੇਕਰ ਅਫਗਾਨਿਸਤਾਨ ਹੁਣ ਸੁਪਰ 4 ਲਈ ਕੁਆਲੀਫਾਈ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸ਼੍ਰੀਲੰਕਾ ਨੂੰ ਵੱਡੇ ਫਰਕ ਨਾਲ ਹਰਾਉਣਾ ਹੋਵੇਗਾ। ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਕੁਝ ਖਾਸ ਗੱਲਾਂ ਬਾਰੇ-
ਪਿੱਚ ਰਿਪੋਰਟ
ਲਾਹੌਰ ਦੇ ਗੱਦਾਫੀ ਸਟੇਡੀਅਮ ਦੀ ਪਿੱਚ ਆਪਣੀ ਸੰਤੁਲਿਤ ਵਿਸ਼ੇਸ਼ਤਾਵਾਂ ਲਈ ਮਸ਼ਹੂਰ ਹੈ, ਜੋ ਸਪਿਨਰਾਂ ਅਤੇ ਤੇਜ਼ ਗੇਂਦਬਾਜ਼ਾਂ ਦੋਵਾਂ ਦੇ ਹੁਨਰ ਨੂੰ ਬਰਾਬਰ ਪ੍ਰਭਾਵਸ਼ੀਲਤਾ ਨਾਲ ਪੂਰਾ ਕਰਦੀ ਹੈ। ਪਿੱਚ ਦੀਆਂ ਅਨੁਕੂਲ ਵਿਸ਼ੇਸ਼ਤਾਵਾਂ ਨੂੰ ਦੇਖਦੇ ਹੋਏ, ਟਾਸ ਜਿੱਤਣ ਵਾਲੀ ਟੀਮ ਟੀਚੇ ਦਾ ਪਿੱਛਾ ਕਰਨ ਦੀ ਰਣਨੀਤੀ ਦੇ ਵੱਲ ਜਾ ਸਕਦੀ ਹੈ।
ਇਹ ਵੀ ਪੜ੍ਹੋ : ODI World Cup India : ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਸ-ਕਿਸ ਨੂੰ ਮਿਲੀ ਜਗ੍ਹਾ
ਮੌਸਮ
ਵੈਦਰ ਡਾਟ ਕਾਮ ਦੇ ਅਨੁਸਾਰ 6 ਸਤੰਬਰ (ਮੰਗਲਵਾਰ) ਭਿਆਨਕ ਗਰਮੀ ਦੇ ਨਾਲ ਧੁੱਪ ਅਤੇ ਗਰਮ ਦਿਨ ਹੋਵੇਗਾ। ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਦਿਨ ਵੇਲੇ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਰਾਤ ਨੂੰ 30 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ। ਪੂਰੇ ਮੈਚ ਦੌਰਾਨ ਅਸਮਾਨ ਬਿਲਕੁਲ ਸਾਫ਼ ਰਹੇਗਾ। ਮੈਚ ਵਾਲੇ ਦਿਨ ਮੀਂਹ ਪੈਣ ਦੀ ਸੰਭਾਵਨਾ ਦਿਨ ਵੇਲੇ ਲਗਭਗ 3 ਫ਼ੀਸਦੀ ਅਤੇ ਰਾਤ ਨੂੰ 5 ਫ਼ੀਸਦੀ ਹੈ।
ਪਲੇਇੰਗ 11
ਅਫਗਾਨਿਸਤਾਨ : ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਾਦਰਾਨ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਨਜੀਬੁੱਲਾ ਜ਼ਾਦਰਾਨ, ਮੁਹੰਮਦ ਨਬੀ, ਗੁਲਬਦੀਨ ਨਾਇਬ, ਕਰੀਮ ਜਨਤ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਫਜ਼ਲਹਕ ਫਾਰੂਕੀ
ਸ਼੍ਰੀਲੰਕਾ : ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੈਂਡਿਸ (ਵਿਕਟਕੀਪਰ), ਸਦਾਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜਯਾ ਡੀ ਸਿਲਵਾ, ਦਾਸੁਨ ਸ਼ਨਾਕਾ (ਕਪਤਾਨ), ਦੁਨਿਥ ਵੇਲਾਲੇਜ, ਮਹੇਸ਼ ਥੀਕਸ਼ਾਨਾ, ਕਸੁਨ ਰਜਿਥਾ, ਮਥੀਸ਼ਾ ਪਥਿਰਨਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ODI World Cup India : ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਸ-ਕਿਸ ਨੂੰ ਮਿਲੀ ਜਗ੍ਹਾ
NEXT STORY