ਸਪੋਰਟਸ ਡੈਸਕ— ਗੈਰ-ਦਰਜਾ ਪ੍ਰਾਪਤ ਸੌਰਭ ਵਰਮਾ ਤੇ ਰਿਤੂਪਰਣਾ ਦਾਸ ਨੇ ਭਾਰਤੀ ਉਮੀਦਾਂ ਨੂੰ ਬਰਕਰਾਰ ਰੱਖਦੇ ਹੋਏ ਸ਼ੁੱਕਰਵਾਰ ਨੂੰ ਸੱਯਦ ਮੋਦੀ ਕੌਮਾਂਤਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਦਾਖਲ ਕਰ ਲਿਆ, ਜਦਕਿ ਖਿਤਾਬ ਦੀ ਉਮੀਦ ਤੀਜਾ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਕੁਆਰਟਰ ਫਾਈਨਲ 'ਚ ਹਾਰ ਗਿਆ।
ਸੌਰਭ ਨੇ ਥਾਈਲੈਂਡ ਦੇ ਕੁਨਲਾਵੁਤ ਵਿਦਿਤਸਾਰਨ ਨੂੰ 40 ਮਿੰਟ ਵਿਚ 21-19, 21-16 ਨਾਲ ਹਰਾਇਆ, ਜਦਕਿ ਮਹਿਲਾ ਵਰਗ 'ਚ ਰਿਤੂਪਰਣਾ ਦਾਸ ਨੇ ਹਮਵਤਨ ਸ਼ਰੁਤੀ ਮੁੰਡਾਡਾ ਨੂੰ 53 ਮਿੰਟ ਤੱਕ ਚੱਲੇ ਮੁਕਾਬਲੇ 'ਚ 24-26, 21-10, 21-19 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਪੁਰਸ਼ ਸਿੰਗਲਜ਼ ਵਰਗ ਦੇ ਉਲਟਫੇਰ 'ਚ ਤੀਜਾ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਨੂੰ ਸੱਤਵੀਂ ਸੀਡ ਕੋਰੀਆ ਦੇ ਸੋਨ ਵਾਨ ਹੋ ਨੇ 45 ਮਿੰਟ ਵਿਚ 21-18, 21-19 ਨਾਲ ਹਰਾ ਦਿੱਤਾ। ਇਸ ਵਿਚਾਲੇ ਡਬਲਜ਼ ਵਰਗਾਂ 'ਚ ਦੋ ਭਾਰਤੀ ਜੋੜੀਆਂ ਦੀ ਹਾਰ ਦੇ ਨਾਲ ਮੇਜ਼ਬਾਨ ਦੀ ਚੁਣੌਤੀ ਖਤਮ ਹੋ ਗਈ।
ਖ਼ੂਬਸੂਰਤ ਐਂਕਰ ਨੂੰ ਦੇਖ ਫੈਨ ਨੇ ਪੋਂਟਿੰਗ ਨੂੰ ਫੜਾਇਆ ਫੋਨ ਕਿਹਾ- ਮੇਰੀ ਇਕ ਫੋਟੋ ਖਿੱਚ ਦਿਓ
NEXT STORY