ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ 'ਚ ਅਜਿਹੀ ਸਥਿਤੀ ਬਣ ਚੁੱਕੀ ਹੈ ਕਿ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਸਹੀ ਪਲੇਇੰਗ ਇਲੈਵਨ ਦੀ ਚੋਣ ਕੋਚ ਅਤੇ ਕਪਤਾਨ ਲਈ ਵੱਡੀ ਚੁਣੌਤੀ ਜਿਹੀ ਬਣ ਗਈ ਹੈ ਜਿਸ ਖਿਡਾਰੀ ਨੂੰ ਮੌਕਾ ਮਿਲ ਰਿਹਾ ਹੈ ਉਹ ਆਪਣਾ ਸੌ ਫੀਸਦੀ ਦੇ ਰਿਹਾ ਹੈ ਜਿਸ ਨਾਲ ਦੂਜਾ ਬੱਲੇਬਾਜ਼ ਫਿਰ ਬੈਂਚ 'ਚ ਬੈਠਣ ਨੂੰ ਮਜਬੂਰ ਹੈ। ਵਿੰਡੀਜ਼ ਖਿਲਾਫ ਵਨ ਡੇ ਸੀਰੀਜ਼ ਦੇ ਸ਼ੁਰੂਆਤੀ 4 ਮੁਕਾਬਲੇ 'ਚ ਕੇ.ਐੱਲ. ਰਾਹੁਲ ਨੂੰ ਪਲੇਇੰਗ ਇਲੈਵਨ 'ਚ ਮੌਕਾ ਨਹੀਂ ਦਿੱਤਾ ਗਿਆ, ਜਿਸ 'ਤੇ ਸੌਰਵ ਗਾਂਗੁਲੀ ਨੇ ਨਾਰਾਜ਼ਗੀ ਜ਼ਾਹਰ ਕੀਤਾ।

ਗਾਂਗੁਲੀ ਦਾ ਕਹਿਣਾ ਹੈ, ''ਮੇਰਾ ਮੰਨਣਾ ਹੈ ਕਿ ਕੇ.ਐੱਲ. ਰਾਹੁਲ ਨੂੰ ਬੈਂਚ 'ਤੇ ਬਿਠਾ ਕੇ ਰਖਣਾ ਠੀਕ ਨਹੀਂ ਹੈ। ਉਸ ਨੂੰ ਖੇਡਣ ਦਾ ਮੌਕਾ ਮਿਲਣਾ ਚਾਹੀਦਾ ਹੈ। ਸਾਨੂੰ ਮਿਡਲ ਆਰਡਰ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ।'' ਗਾਂਗੁਲੀ ਨੇ ਕਿਹਾ, ''ਵੈਸਟਇੰਡੀਜ਼ ਦੀ ਟੀਮ ਜੋ ਕੰਮ ਵਿਸ਼ਾਖਾਪਟਨਮ ਵਨ ਡੇ ਦੇ ਦੌਰਾਨ ਨਹੀਂ ਕਰ ਸਕੀ ਉਸ ਨੂੰ ਉਨ੍ਹਾਂ ਨੇ ਪੁਣੇ 'ਚ ਕਰ ਵਿਖਾਇਆ। ਟੈਸਟ ਸੀਰੀਜ਼ 'ਚ ਬੁਰੀ ਹਾਰ ਦੇ ਬਾਅਦ ਜੇਸਨ ਹੋਲਡਰ ਨੇ ਚੰਗੀ ਅਗਵਾਈ ਕੀਤੀ। ਸ਼ਾਈ ਹੋਪ, ਸ਼ਿਮਰੋਨ ਹੇਟਮਾਇਰ, ਐਸ਼ਲੇ ਨਰਸ ਨੇ ਦਿਖਾਇਆ ਕਿ ਉਹ ਕੈਰੇਬੀਅਨ ਕ੍ਰਿਕਟ ਦੇ ਭਵਿੱਖ ਹਨ।''
11 ਸਾਲ ਬਾਅਦ ਟੀਮ ਇੰਡੀਆ ਦੇ 'ਗੱਬਰ' ਦੀ ਹੋਈ ਇਸ ਟੀਮ 'ਚ ਵਾਪਸੀ
NEXT STORY