ਲੰਡਨ– ਆਸਟ੍ਰੇਲੀਆ ਦੇ ਧਾਕੜ ਬੱਲੇਬਾਜ਼ ਸਟੀਵ ਸਮਿਥ ਨੇ ਕਿਹਾ ਹੈ ਕਿ ਇੰਗਲੈਂਡ ਦੇ ਬੱਲੇਬਾਜ਼ ਭਾਵੇਂ ਹੀ ਘਰੇਲੂ ਮੈਦਾਨ ’ਤੇ ਕਾਫੀ ਸਪਾਟਾਂ ਪਿੱਚਾਂ ’ਤੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਪਰ ਇਸ ਸਾਲ ਦੇ ਅੰਤ ਵਿਚ ਹੋਣ ਵਾਲੀ ਐਸ਼ੇਜ਼ ਸੀਰੀਜ਼ ਵਿਚ ਬੇਨ ਸਟੋਕਸ ਦੀ ਅਗਵਾਈ ਵਾਲੀ ਟੀਮ ਨੂੰ ਵੱਖਰੇ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤ-ਇੰਗਲੈਂਡ ਵਿਚਾਲੇ ਚੱਲ ਰਹੀ ਟੈਸਟ ਲੜੀ ਵਿਚ ਪਿੱਚਾਂ ਬੱਲੇਬਾਜ਼ਾਂ ਦੇ ਅਨੁਕੂਲ ਰਹੀਆਂ ਹਨ ਤੇ ਉਨ੍ਹਾਂ ਨੇ ਲਗਾਤਾਰ 400 ਤੋਂ ਵੱਧ ਦੌੜਾਂ ਬਣਾਈਆਂ ਹਨ।ਸਮਿਥ ਨੇ ਕਿਹਾ, ‘‘ਇੰਗਲੈਂਡ ਦੇ ਬੱਲੇਬਾਜ਼ ਕੁਝ ਸਮੇਂ ਤੋਂ ਸਪਾਟ ਤੇ ਬੱਲੇਬਾਜ਼ੀ ਲਈ ਅਨੁਕੂਲ ਪਿੱਚਾਂ ’ਤੇ ਖੇਡ ਰਹੇ ਹਨ ਤੇ ਆਸਟ੍ਰੇਲੀਆ ਵਿਚ ਉਨ੍ਹਾਂ ਨੂੰ ਵੱਖਰੇ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।’’
ਸਮਿਥ ਨੇ ਕਿਹਾ ਕਿ ਪਿਛਲੇ 3-4 ਸਾਲਾਂ ਵਿਚ ਆਸਟ੍ਰੇਲੀਆ ਦੀਆਂ ਪਿੱਚਾਂ ਚੋਟੀਕ੍ਰਮ ਦੇ ਬੱਲੇਬਾਜ਼ਾਂ ਲਈ ਕਾਫੀ ਮੁਸ਼ਕਿਲ ਰਹੀਆਂ ਹਨ। ਇਹ ਉਨ੍ਹਾਂ ਲਈ ਇਕ ਚੰਗੀ ਚੁਣੌਤੀ ਹੋਵੇਗੀ ਪਰ ਇਹ ਇਕ ਸ਼ਾਨਦਾਰ ਲੜੀ ਹੋਵੇਗੀ।ਐਸ਼ੇਜ਼ ਦੀ ਤਿਆਰੀ ਦੇ ਤਹਿਤ ਸਮਿਥ ਇੰਗਲੈਂਡ ਤੇ ਭਾਰਤ ਵਿਚਾਲੇ ਹੋਣ ਵਾਲੇ ਮੁਕਾਬਲੇ ’ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਉਸ ਨੇ ਕਿਹਾ ਕਿ ਮੈਂ ਭਾਰਤ ਤੇ ਇੰਗਲੈਂਡ ਦੀ ਲੜੀ ਦੇਖ ਰਿਹਾ ਹਾਂ, ਜਿਸ ਵਿਚ ਬਹੁਤ ਚੰਗੀ ਕ੍ਰਿਕਟ ਖੇਡੀ ਜਾ ਰਹੀ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਇਸ ਸਾਲ ਐਸ਼ੇਜ਼ ਲੜੀ ਬਹੁਤ ਹੀ ਸ਼ਾਨਦਾਰ ਹੋਣ ਵਾਲੀ ਹੈ।
Asia Cup: ਇਸ ਦਿਨ ਫੱਸਣਗੇ ਕੁੰਡੀਆ ਦੇ ਸਿੰਙ, ਭਾਰਤ-ਪਾਕਿਸਤਾਨ ਦਾ ਹੋਵੇਗਾ ਮਹਾਮੁਕਾਬਲਾ
NEXT STORY