ਸਪੋਰਟਸ ਡੈਸਕ— ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਦੀ ਨਜ਼ਰ 'ਚ ਸੌਰਵ ਗਾਂਗੁਲੀ ਅਜਿਹੇ ਕ੍ਰਿਕਟਰ ਅਤੇ ਕਪਤਾਨ ਰਹੇ ਹਨ, ਜਿਨ੍ਹਾਂ ਨੇ ਭਾਰਤੀ ਕ੍ਰਿਕਟ ਨੂੰ ਨਵੀਂ ਸੇਧ ਦੇ ਕੇ ਉਸ ਨੂੰ ਨਵੀਂ ਉੱਚਾਈ ਦਿੱਤੀ। ਹੁਸੈਨ ਨੇ 'ਇੰਡੀਆ ਟੁਡੇ ਸਲਾਮ ਕ੍ਰਿਕਟ ਕਾਂਕਲੇਵ 2019' 'ਚ ਕਿਹਾ ਕਿ ਉਨ੍ਹਾਂ ਦੀ ਨਜ਼ਰ 'ਚ ਭਾਰਤੀ ਕ੍ਰਿਕਟ ਗਾਂਗੁਲੀ ਦੇ ਕਾਰਨ ਹੀ ਬਦਲਿਆ। ਹੁਸੈਨ ਮੁਤਾਬਕ ਗਾਂਗੁਲੀ ਜਦੋਂ ਕਪਤਾਨ ਸਨ, ਉਦੋਂ ਭਾਰਤੀ ਟੀਮ ਦੀ ਸਾਰੀ ਸ਼ਖਸੀਅਤ ਹੀ ਬਦਲ ਗਈ ਸੀ। ਹੁਸੈਨ ਨੇ ਕਿਹਾ, ''ਸੌਰਵ ਨੂੰ ਕਦੀ ਲੋਕਾਂ ਨਾਲ ਦੋਸਤੀ ਕਰਨ ਨਾਲ ਗੁਰੇਜ਼ ਨਹੀਂ ਰਿਹਾ। ਗਾਂਗੁਲੀ ਨੇ ਭਾਰਤੀ ਟੀਮ ਨੂੰ ਚੰਗੀ ਟੀਮ ਤੋਂ ਇਕ ਅਜਿਹੀ ਟੀਮ ਦੇ ਰੂਪ 'ਚ ਤਬਦੀਲ ਕਰ ਦਿੱਤਾ, ਜੋ ਸਿਰਫ ਅਤੇ ਸਿਰਫ ਜਿੱਤ ਲਈ ਖੇਡਦੀ ਸੀ।'' ਗਾਂਗੁਲੀ ਦੀ ਕਪਤਾਨੀ ਸਾਲ 2000 ਦੇ ਮੈਚ ਫਿਕਸਿੰਗ ਮਾਮਲੇ ਦੇ ਬਾਅਦ ਸ਼ੁਰੂ ਹੋਈ ਸੀ। ਉਨ੍ਹਾਂ ਦੀ ਦੇਖਰੇਖ 'ਚ ਕਈ ਸੀਰੀਜ਼ ਜਿੱਤਣ ਦੇ ਬਾਅਦ ਭਾਰਤੀ ਟੀਮ 2003 ਵਰਲਡ ਕੱਪ ਦੇ ਫਾਈਨਲ 'ਚ ਪਹੁੰਚੀ ਸੀ, ਜਿੱਥੇ ਉਸ ਨੂੰ ਆਸਟਰੇਲੀਆ ਹੱਥੋਂ ਹਾਰ ਮਿਲੀ ਸੀ।
ਵਿਰਾਟ ਕੋਹਲੀ ਤੋੜ ਦੇਵੇਗਾ ਸਚਿਨ ਦੇ ਸਾਰੇ ਰਿਕਾਰਡਸ

ਹੁਸੈਨ ਨੇ ਇਹ ਵੀ ਕਿਹਾ ਕਿ ਮੌਜੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਵੱਲੋਂ ਬਣਾਏ ਗਏ ਰਿਕਾਰਡ ਤੋੜ ਦੇਵੇਗਾ। ਹੁਸੈਨ ਮੁਤਾਬਕ ਵਿਰਾਟ ਨੂੰ ਕਿਸੇ ਹੋਰ ਚੀਜ਼ ਦੀ ਫਿਕਰ ਨਹੀਂ ਰਹਿੰਦੀ। ਉਹ ਸਿਰਫ ਅਤੇ ਸਿਰਫ ਦੇਸ਼ ਲਈ ਮੈਚ ਜਿੱਤਣਾ ਚਾਹੁੰਦਾ ਹੈ। ਇਹ ਕਪਤਾਨ ਦੇ ਤੌਰ 'ਤੇ ਸ਼ਾਨਦਾਰ ਗੁਣ ਹੈ। ਮੈਂ ਮੰਨਦਾ ਹਾਂ ਜਾਂ ਇਹ ਸੋਚਿਆ ਸੀ ਕਿ ਕੋਈ ਸਚਿਨ ਦੀ ਜਗ੍ਹਾ ਨਹੀਂ ਲੈ ਸਕੇਗਾ ਪਰ ਸਚਿਨ ਵੱਲੋਂ ਬਣਾਏ ਗਏ ਸਾਰੇ ਰਿਕਾਰਡਸ ਨੂੰ ਵਿਰਾਟ ਤੋੜਨ ਵਾਲੇ ਹਨ।
ਨੈਟ ਅਭਿਆਸ 'ਚ ਲੰਬੇ ਲੰਬੇ ਸ਼ਾਟ ਲਾਉਂਦੇ ਨਜ਼ਰ ਆਏ ਧੋਨੀ
NEXT STORY