ਨਵੀਂ ਦਿੱਲੀ- ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਜਾਪਾਨ ਦੇ ਹੀਰੋਸ਼ੀਮਾ ਵਿਚ ਐੱਫ. ਆਈ. ਐੱਚ. ਸੀਰੀਜ਼ ਫਾਈਨਲਸ ਦਾ ਖਿਤਾਬ ਜਿੱਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੂੰ ਬੁੱਧਵਾਰ ਇਥੇ ਸਨਮਾਨਿਤ ਕੀਤਾ। ਰਿਜਿਜੂ ਨੇ ਮਹਿਲਾ ਹਾਕੀ ਟੀਮ ਨਾਲ ਮੁਲਾਕਾਤ ਕੀਤੀ ਅਤੇ ਇਸ ਪ੍ਰਦਰਸ਼ਨ ਲਈ ਖਿਡਾਰਨਾਂ ਨੂੰ ਵਧਾਈ ਦਿੱਤੀ। ਖੇਡ ਮੰਤਰੀ ਨੇ ਨਾਲ ਹੀ ਮਹਿਲਾ ਟੀਮ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਭਾਰਤੀ ਟੀਮ ਹੀਰੋਸ਼ੀਮਾ ਵਿਚ ਐੱਫ. ਆਈ. ਐੱਚ. ਸੀਰੀਜ਼ ਫਾਈਨਲਸ ਨੂੰ ਜਿੱਤ ਕੇ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਜਗ੍ਹਾ ਬਣਾਉਣ ਤੋਂ ਇਕ ਕਦਮ ਦੂਰ ਰਹਿ ਗਈ ਹੈ। ਭਾਰਤੀ ਟੀਮ ਨੂੰ ਇਸ ਸਾਲ ਬਾਅਦ ਵਿਚ ਹੋਣ ਵਾਲੇ 14 ਟੀਮਾਂ ਦੇ ਐੱਫ. ਆਈ. ਐੱਚ. ਓਲੰਪਿਕ ਕੁਆਲੀਫਾਇਰਸ ਵਿਚ ਹਿੱਸਾ ਲੈਣਾ ਪਵੇਗਾ। ਇਹ ਕੁਆਲੀਫਾਇਰਸ ਦੋ-ਪੱਖੀ ਮੈਚਾਂ ਦੀ ਸੀਰੀਜ਼ ਹੋਵੇਗੀ ਅਤੇ ਜੇਤੂ ਦਾ ਫੈਸਲਾ ਦੋ ਮੈਚਾਂ ਵਿਚ ਕੁਲ ਸਕੋਰ ਦੇ ਆਧਾਰ 'ਤੇ ਹੋਵੇਗਾ।
ਸੱਤ ਮੈਚਾਂ ਵਿਚੋਂ ਹਰੇਕ ਦੇ ਜੇਤੂ ਨੂੰ ਓਲੰਪਿਕ ਦੀ ਟਿਕਟ ਮਿਲੇਗੀ। ਭਾਰਤ ਨੇ ਹੀਰੋਸ਼ੀਮਾ ਵਿਚ ਕੁਲ 29 ਗੋਲ ਦਾਗ਼ੇ ਸਨ। ਕਪਤਾਨ ਰਾਣੀ ਨੂੰ 'ਪਲੇਅਰ ਆਫ ਦਿ ਟੂਰਨਾਮੈਂਟ' ਅਤੇ ਡ੍ਰੈਗ ਫਲਿੱਕਰ ਗੁਰਜੀਤ ਕੌਰ ਨੂੰ ਟੌਪ ਸਕੋਰਰ ਦਾ ਪੁਰਸਕਾਰ ਮਿਲਿਆ ਸੀ। ਭਾਰਤੀ ਮਹਿਲਾ ਟੀਮ ਇਸ ਤੋਂ ਪਹਿਲਾਂ ਦੋ ਵਾਰ 1980 ਦੀਆਂ ਮਾਸਕੋ ਓਲੰਪਿਕ ਖੇਡਾਂ ਅਤੇ 2016 ਦੀਆਂ ਰੀਓ ਓਲੰਪਿਕ ਖੇਡਾਂ 'ਚ ਖੇਡ ਚੁੱਕੀ ਹੈ।
ਰਾਸ਼ਟਰਮੰਡਲ ਖੇਡਾਂ 'ਚੋਂ ਹਟਣ ਦਾ ਇਕਪਾਸੜ ਫੈਸਲਾ ਨਹੀਂ ਕਰ ਸਕਦਾ ਆਈ. ਓ. ਏ., ਸਰਕਾਰ ਨਾਲ ਮਸ਼ਵਰਾ ਕਰਨਾ ਪਵੇਗਾ :
ਖੇਡ ਮੰਤਰੀ ਕਿਰਨ ਰਿਜਿਜੂ ਨੇ ਮੰਗਲਵਾਰ ਕਿਹਾ ਕਿ ਭਾਰਤੀ ਓਲੰਪਿਕ ਸੰਘ (ਆਈ. ਓ. ਏ.) 2022 ਵਿਚ ਹੋਣ ਵਾਲੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚੋਂ ਹਟਣ ਦਾ ਇਕਪਾਸੜ ਫੈਸਲਾ ਨਹੀਂ ਕਰ ਸਕਦਾ। ਆਈ. ਓ. ਏ. ਨੇ ਇਨ੍ਹਾਂ ਖੇਡਾਂ 'ਚੋਂ ਨਿਸ਼ਾਨੇਬਾਜ਼ੀ ਨੂੰ ਹਟਾਉਣ ਤੋਂ ਬਾਅਦ ਬਾਈਕਾਟ ਕਰਨ ਦੀ ਧਮਕੀ ਦਿੱਤੀ ਹੈ।
ਬੱਲੇਬਾਜ਼ੀ ਕੋਚ ਬਾਂਗੜ ਦੇ ਬੇਟੇ ਨੂੰ ਗੇਂਦਬਾਜ਼ੀ ਕੋਚ ਅਰੁਣ ਨੇ ਦਿੱਤੇ ਟਿਪਸ
NEXT STORY