ਮਾਨਚੈਸਟਰ— ਭਾਰਤ ਦੇ ਬੱਲੇਬਾਜ਼ੀ ਕੋਚ ਸੰਜੇ ਬਾਂਗੜ ਦੇ ਬੇਟੇ ਆਰੀਅਨ ਬਾਂਗੜ ਨੂੰ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਟਿਪਸ ਦਿੱਤੇ। ਮੰਗਲਵਾਰ ਇਥੇ ਰਾਸ਼ਟਰੀ ਟੀਮ ਦੇ ਬਦਲਵੇਂ ਅਭਿਆਸ ਸੈਸ਼ਨ ਤੋਂ ਬਾਅਦ ਭਾਰਤ ਦੇ ਗੇਂਦਬਾਜ਼ੀ ਕੋਚ ਅਰੁਣ ਦੇ ਮਾਰਗਦਰਸ਼ਨ 'ਚ ਆਰੀਅਨ ਨੇ ਗੇਂਦਬਾਜ਼ੀ ਕੀਤੀ। 18 ਸਾਲਾ ਆਰੀਅਨ ਲੀਸੈਸਟਰਸ਼ਾਇਰ ਵਲੋਂ ਜੂਨੀਅਰ ਕਾਊਂਟੀ ਮੈਚਾਂ ਵਿਚ ਖੇਡਣ ਲਈ ਇਥੇ ਆਇਆ ਹੈ। ਆਰੀਅਨ ਮੁੱਖ ਤੌਰ 'ਤੇ ਖੱਬੇ ਹੱਥ ਦਾ ਬੱਲੇਬਾਜ਼ ਹੈ ਅਤੇ ਖੱਬੇ ਹੱਥ ਨਾਲ ਹੀ ਸਪਿਨ ਗੇਂਦਬਾਜ਼ੀ ਕਰਦਾ ਹੈ। ਵਿਰਾਟ ਦੀ ਟੀਮ ਦੇ ਸੈਸ਼ਨ ਖਤਮ ਹੋਣ ਤੋਂ ਬਾਅਦ ਇਸ ਨੌਜਵਾਨ ਨੂੰ ਗੇਂਦਬਾਜ਼ੀ ਲਈ ਬੁਲਾਇਆ ਗਿਆ। ਇਸ ਦੌਰਾਨ ਅਰੁਣ ਦੀ ਦੇਖ-ਰੇਖ ਹੇਠ ਉਸ ਨੇ ਗੇਂਦਬਾਜ਼ੀ ਦੇ ਗੁਰ ਸਿੱਖੇ।
ਟੀ-20 : ਸੁਪਰ ਓਵਰ 'ਚ ਜ਼ਿੰਬਾਬਵੇ ਨੇ ਨੀਦਰਲੈਂਡ ਨੂੰ ਹਰਾਇਆ
NEXT STORY