ਪੋਰਟ ਐਲਿਜ਼ਾਬੇਥ— ਓਸ਼ਾਦਾ ਫਰਨਾਂਡੋ (ਅਜੇਤੂ 75) ਤੇ ਕੁਸ਼ਾਲ ਮੇਂਡਿਸ (ਅਜੇਤੂ 84) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਤੀਜੀ ਵਿਕਟ ਲਈ 163 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਸ਼੍ਰੀਲੰਕਾ ਨੇ ਦੂਜਾ ਟੈਸਟ ਤੀਜੇ ਹੀ ਦਿਨ ਸ਼ਨੀਵਾਰ 8 ਵਿਕਟਾਂ ਨਾਲ ਜਿੱਤ ਕੇ ਦੱਖਣੀ ਅਫਰੀਕਾ ਦੀ ਧਰਤੀ 'ਤੇ ਨਵਾਂ ਇਤਿਹਾਸ ਰਚ ਦਿੱਤਾ।ਸ਼੍ਰੀਲੰਕਾ ਨੇ ਇਸ ਤਰ੍ਹਾਂ ਦੋ ਟੈਸਟਾਂ ਦੀ ਸੀਰੀਜ਼ 2-0 ਨਾਲ ਜਿੱਤ ਲਈ ਤੇ ਉਹ ਦੱਖਣੀ ਅਫਰੀਕਾ ਦੀ ਧਰਤੀ 'ਤੇ ਟੈਸਟ ਸੀਰੀਜ਼ ਜਿੱਤਣ ਵਾਲੀ ਪਹਿਲੀ ਏਸ਼ੀਆਈ ਟੀਮ ਬਣ ਗਈ।

ਇਸ ਤੋਂ ਪਹਿਲਾਂ ਤਕ ਆਸਟਰੇਲੀਆ ਤੇ ਇੰਗਲੈਂਡ ਹੀ ਦੱਖਣੀ ਅਫਰੀਕਾ ਵਿਚ ਟੈਸਟ ਸੀਰੀਜ਼ ਜਿੱਤ ਸਕੇ ਸਨ। ਸ਼੍ਰੀਲੰਕਾ ਨੂੰ ਮੈਚ ਜਿੱਤਣ ਲਈ 197 ਦੌੜਾਂ ਦਾ ਟੀਚਾ ਮਿਲਿਆ ਸੀ ਤੇ ਉਸ ਨੇ 45.4 ਓਵਰਾਂ ਵਿਚ 2 ਵਿਕਟਾਂ 'ਤੇ 197 ਦੌੜਾਂ ਬਣਾ ਕੇ ਇਤਿਹਾਸਕ ਜਿੱਤ ਹਾਸਲ ਕੀਤੀ ਤੇ ਹਾਲ ਹੀ ਦੇ ਆਪਣੇ ਖਰਾਬ ਪ੍ਰਦਰਸ਼ਨ ਨੂੰ ਮੀਲਾਂ ਪਿੱਛੇ ਛੱਡ ਦਿੱਤਾ। ਦੱ. ਅਫਰੀਕਾ ਨੇ ਪਹਿਲੀ ਪਾਰੀ ਵਿਚ 222 ਦੌੜਾਂ ਬਣਾਈਆਂ ਸਨ, ਜਦਕਿ ਸ਼੍ਰੀਲੰਕਾ ਦੀ ਟੀਮ 154 ਦੌੜਾਂ 'ਤੇ ਸਿਮਟ ਗਈ ਸੀ। ਦੱਖਣੀ ਅਫਰੀਕਾ ਨੇ ਦੂਜੀ ਪਾਰੀ ਵਿਚ ਸਿਰਫ 128 ਦੌੜਾਂ 'ਤੇ ਗੋਡੇ ਟੇਕ ਦਿੱਤੇ ਸਨ।
ਦੱਖਣੀ ਅਫਰੀਕਾ ਟੈਸਟ ਰੈਂਕਿੰਗ 'ਚ ਤੀਜੇ ਸਥਾਨ 'ਤੇ ਖਿਸਕਿਆ, ਭਾਰਤ ਚੋਟੀ 'ਤੇ ਬਰਕਰਾਰ
NEXT STORY