ਨਵੀਂ ਦਿੱਲੀ- ਸ਼੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਉਪੂਲ ਥਰੰਗਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਿੱਤੀ। ਥਰੰਗਾ ਨੇ ਸ਼੍ਰੀਲੰਕਾ ਵਲੋਂ 31 ਟੈਸਟ, 235 ਵਨ ਡੇ ਤੇ 26 ਟੀ-20 ਮੈਚ ਖੇਡੇ ਹਨ। ਥਰੰਗਾ ਨੂੰ ਜੈਸੂਰੀਆ ਦੇ ਨਾਲ ਹਮਲਾਵਰ ਸ਼ੁਰੂਆਤ ਦੇਣ ਲਈ ਜਾਣੇ ਜਾਂਦੇ ਸਨ। ਉਹ ਟੀਮ ਦੇ ਲਈ ਕਈ ਜੇਤੂ ਪਾਰੀਆਂ ਖੇਡ ਚੁੱਕੇ ਹਨ।
ਥਰੰਗਾ ਨੇ ਸ਼੍ਰੀਲੰਕਾ ਦੀ ਟੀਮ ਵਲੋਂ ਖੇਡਦੇ ਹੋਏ 31 ਟੈਸਟ ਮੈਚਾਂ ’ਚ 31.89 ਦੀ ਔਸਤ ਨਾਲ 1754 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਟੈਸਟ ਕਰੀਅਰ ’ਚ 3 ਸੈਂਕੜੇ ਤੇ 8 ਅਰਧ ਸੈਂਕੜੇ ਲਗਾਏ ਹਨ। ਥਰੰਗਾ ਨੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਭਾਰਤ ਵਿਰੁੱਧ ਸਾਲ 2005 ’ਚ ਕੀਤੀ ਸੀ। ਉਨ੍ਹਾਂ ਨੇ ਟੈਸਟ ਕਰੀਅਰ ਦਾ ਆਖਰੀ ਮੈਚ ਵੀ ਭਾਰਤ ਵਿਰੁੱਧ ਸਾਲ 2017 ’ਚ ਘਰੇਲੂ ਜ਼ਮੀਨ ਪੱਲੇਕਲ ’ਚ ਖੇਡਿਆ ਸੀ।
ਥਰੰਗਾ ਨੇ ਵਨ ਡੇ ਕਰੀਅਰ ਦੀ ਸ਼ੁਰੂਆਤ ਵੈਸਟਇੰਡੀਜ਼ ਵਿਰੁੱਧ ਕੀਤੀ ਸੀ। ਉਨ੍ਹਾਂ ਨੇ ਵਨ ਡੇ ਫਾਰਮੈਟ ’ਚ 235 ਮੈਚ ਖੇਡੇ ਹਨ। ਉਨ੍ਹਾਂ ਨੇ ਇਸ ਦੌਰਾਨ 33.74 ਦੀ ਔਸਤ ਨਾਲ 6971 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਸ਼੍ਰੀਲੰਕਾ ਦੀ ਟੀਮ ਲਈ ਵਨ ਡੇ ’ਚ 15 ਸੈਂਕੜੇ ਤੇ 37 ਅਰਧ ਸੈਂਕੜੇ ਲਗਾਏ ਹਨ। ਥਰੰਗਾ ਨੇ 26 ਟੀ-20 ਮੈਚਾਂ ’ਚ 16.28 ਦੀ ਔਸਤ ਨਾਲ 407 ਦੌੜਾਂ ਬਣਾਈਆਂ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸਪਿਨਰਾਂ ਦੀ ਭੂਮਿਕਾ ਹੋਵੇਗੀ ਪਰ ਤੇਜ਼ ਗੇਂਦਬਾਜ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ: ਕੋਹਲੀ
NEXT STORY