ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਦੇਵਜੀਤ ਸੈਕੀਆ ਨੇ ਦੇਸ਼ ਵਿੱਚ ਦਿਵਿਆਂਗ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਸਾਰੇ ਰਾਜ ਕ੍ਰਿਕਟ ਸੰਘਾਂ ਨੂੰ ਖਿਡਾਰੀਆਂ ਨੂੰ ਵਧੇਰੇ ਮੌਕੇ, ਸਹਾਇਤਾ ਅਤੇ ਉਤਸ਼ਾਹ ਦੇਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਰਾਜ ਸੰਘਾਂ ਨੂੰ ਭੇਜੇ ਪੱਤਰ ਵਿੱਚ ਸੈਕੀਆ ਨੇ ਆਪਣੇ-ਆਪਣੇ ਖੇਤਰਾਂ ਵਿੱਚ ਦਿਵਿਆਂਗ ਕ੍ਰਿਕਟਰਾਂ ਦੇ ਕਲਿਆਣ, ਵਿਕਾਸ ਅਤੇ ਭਲਾਈ ਲਈ ਪ੍ਰਭਾਵਸ਼ਾਲੀ ਉਪਾਅ ਕਰਨ ਲਈ ਕਿਹਾ ਹੈ। ਇਹ ਫ਼ੈਸਲਾ 18 ਸਤੰਬਰ ਨੂੰ ਮੁੰਬਈ ਵਿਖੇ ਹੋਈ ਬੀ.ਸੀ.ਸੀ.ਆਈ. ਦੀ 95ਵੀਂ ਵਾਰਸ਼ਿਕ ਆਮ ਬੈਠਕ (AGM) ਵਿੱਚ ਹੋਈ ਚਰਚਾ ਤੋਂ ਬਾਅਦ ਲਿਆ ਗਿਆ ਹੈ। ਸੈਕੀਆ ਅਨੁਸਾਰ ਰਾਜ ਸੰਘਾਂ ਦਾ ਇਹ ਸਹਿਯੋਗ ਖੇਡ ਵਿੱਚ ਸਮਾਵੇਸ਼ੀ ਭਾਵਨਾ ਨੂੰ ਮਜ਼ਬੂਤ ਕਰੇਗਾ ਅਤੇ ਦਿਵਿਆਂਗ ਖਿਡਾਰੀਆਂ ਲਈ ਕ੍ਰਿਕਟ ਦੇ ਵਿਕਾਸ ਨੂੰ ਗਤੀ ਦੇਵੇਗਾ।
ਭਾਰਤੀ ਦਿਵਿਆਂਗ ਕ੍ਰਿਕਟ ਪਰਿਸ਼ਦ (DCCI) ਦੇ ਸਕੱਤਰ ਰਵੀ ਕਾਂਤ ਚੌਹਾਨ ਨੇ ਬੋਰਡ ਦੀ ਇਸ ਪਹਿਲਕਦਮੀ ਦਾ ਨਿੱਘਾ ਸਵਾਗਤ ਕਰਦਿਆਂ ਬੀ.ਸੀ.ਸੀ.ਆਈ. ਦਾ ਧੰਨਵਾਦ ਕੀਤਾ ਹੈ। ਚੌਹਾਨ ਨੇ ਕਿਹਾ ਕਿ ਭਾਰਤ ਵਿੱਚ ਦਿਵਿਆਂਗ ਕ੍ਰਿਕਟ ਨੂੰ ਬੜਾਵਾ ਦੇਣ ਲਈ ਬੀ.ਸੀ.ਸੀ.ਆਈ. ਦਾ ਸਮਰਥਨ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ। ਇਹ ਪਹਿਲ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਬਿਹਤਰ ਪਛਾਣ ਅਤੇ ਸਮਾਨ ਮੌਕੇ ਮੁਹੱਈਆ ਕਰਵਾਏਗੀ। ਉਨ੍ਹਾਂ ਆਸ ਪ੍ਰਗਟਾਈ ਕਿ ਬੀ.ਸੀ.ਸੀ.ਆਈ. ਨਾਲ ਇਹ ਭਾਈਵਾਲੀ ਭਾਰਤ ਵਿੱਚ ਦਿਵਿਆਂਗ ਕ੍ਰਿਕਟ ਦੇ ਉੱਜਵਲ ਭਵਿੱਖ ਦਾ ਰਾਹ ਪੱਧਰਾ ਕਰੇਗੀ।
ਏਸ਼ੀਆਈ ਚੈਂਪੀਅਨਜ਼ ਟ੍ਰੌਫ਼ੀ: ਮਨਦੀਪ ਸਿੰਘ ਦੀ ਹੈਟ੍ਰਿਕ ਨਾਲ ਭਾਰਤ ਨੇ ਬੰਗਲਾਦੇਸ਼ ਨੂੰ 13-0 ਨਾਲ ਹਰਾਇਆ
NEXT STORY