ਸਿਡਨੀ— ਬਾਲ ਟੈਂਪਰਿੰਗ ਕੇਸ 'ਚ ਸਾਬਕਾ ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਆਪਣੇ ਉੱਪਰ ਲੱਗੇ 1 ਸਾਲ ਦੇ ਬੈਨ ਦੇ ਖਿਲਾਫ ਅਪੀਲ ਨਹੀਂ ਕਰਣਗੇ। ਸਮਿਥ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇਸਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਕ੍ਰਿਕੇਟ 'ਚ ਵਾਪਸੀ ਅਤੇ ਫਿਰ ਤੋਂ ਆਪਣੇ ਦੇਸ਼ ਦੇ ਨੁਮਾਇੰਦਗੀ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰਣਗੇ। ਹਾਲਾਂਕਿ ਸਮਿਥ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਜ਼ਾ ਦੇ ਖਿਲਾਫ ਉਹ ਅਪੀਲ ਨਹੀਂ ਕਰਨਗੇ।
ਦੱਸ ਦਈਏ ਕਿ ਸਟੀਵ ਸਮਿਥ ਅਤੇ ਡੇਵਿਡ ਵਾਰਨਰ 'ਤੇ ਲੱਗੇ ਇਕ ਸਾਲ ਦੇ ਬੈਨ 'ਤੇ ਬਹੁਤ ਸਾਰੇ ਖਿਡਾਰੀ ਅਤੇ ਸਾਬਕਾ ਖਿਡਾਰੀ ਨਿਰਾਸ਼ਾ ਜਤਾ ਚੁੱਕੇ ਹਨ। ਸਮਿਥ ਨੇ ਟਵੀਟ ਕੀਤਾ, 'ਮੈਂ ਇਨ੍ਹਾਂ ਸਾਰਿਆਂ ਨੂੰ ਪਿੱਛੇ ਛੱਡ ਅਤੇ ਫਿਰ ਤੋਂ ਇਕ ਬਾਰ ਆਪਣੇ ਦੇਸ਼ ਦੇ ਨੁਮਾਇੰਦਗੀ ਕਰਨ ਦੇ ਲਈ ਜੋ ਕੁਝ ਹੋ ਸਕਦਾ ਹੈ ਕਰਾਂਗਾਂ। ਜਦ ਮੈਂ ਇਹ ਕਿਹਾ ਰਿਹਾ ਹਾਂ ਤਾਂ ਇਸਦਾ ਮਤਲਬ ਹੈ ਕਿ ਬਤੌਰ ਕਪਤਾਨ ਇਸ ਗਲਤੀ ਦੀ ਪੂਰੀ ਜ਼ਿੰਮੇਦਾਰੀ ਲੈਂਦਾ ਹਾਂ। ਮੈ ਸਜ਼ਾ ਦੇ ਖਿਲਾਫ ਅਪੀਲ ਨਹੀਂ ਕਰਾਂਗਾਂ। ਸਜ਼ਾ ਕ੍ਰਿਕੇਟ ਆਸਟ੍ਰੇਲੀਆ ਵਲੋਂ ਕਠੋਰ ਸੰਦੇਸ਼ ਦੇਣ ਦੇ ਲਈ ਦਿੱਤੀ ਗਈ ਹੈ ਤੇ ਮੈਂ ਇਸਨੂੰ ਸਵੀਕਾਰ ਕਰ ਲਿਆ ਹੈ।'
ਦੱਸ ਦਈਏ ਕਿ ਪਹਿਲਾਂ ਸਚਿਨ ਤੇਂਡੂਲਕਰ, ਵੀਰਿੰਦਰ ਸਹਿਵਾਗ ਅਤੇ ਮਾਰਕ ਵਰਗੇ ਕਈ ਸਾਬਕਾ ਦਿੱਗਜ ਖਿਡਾਰੀਆਂ ਨੇ ਸਮਿਥ ਅਤੇ ਵਾਰਨਰ ਨੂੰ ਮਿਲੀ ਸਜ਼ਾ ਨੂੰ ਕਠੋਰ ਦੱਸਿਆ ਹੈ। ਅਸਟ੍ਰੇਲੀਆ ਟੀਮ ਦੇ ਚੋਣ ਕਰਤਾ ਨੇ ਬੈਨ ਝੇਲ ਰਹੇ ਤਿੰਨਾਂ ਖਿਡਾਰੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਫਿਰ ਤੋਂ ਇਨ੍ਹਾਂ ਖਿਡਾਰੀਆਂ ਦੀ ਟੀਮ 'ਚ ਚੋਣ ਕਰਣਗੇ। ਇਸਦੇ ਲਈ ਉਨ੍ਹਾਂ ਨੂੰ ਦੋਬਾਰਾ ਸੋਚਣ ਦੀ ਵੀ ਜ਼ਰੂਰਤ ਨਹੀਂ ਹੈ।
ਮਾਰੀਸ਼ਸ ਦੀ ਇਕ ਖਿਡਾਰਨ ਨੇ ਦਲ ਪ੍ਰਮੁੱਖ 'ਤੇ ਤੰਗ-ਪਰੇਸ਼ਾਨ ਕਰਨ ਦੇ ਲਗਾਏ ਦੋਸ਼
NEXT STORY