ਸਟਾਕਹੋਮ- ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਐਂਡੀ ਮਰੇ ਨੇ ਚੋਟੀ ਦਾ ਦਰਜਾ ਪ੍ਰਾਪਤ ਯਾਨਿਕ ਸਿਨਰ ਨੂੰ ਸਿੱਧੇ ਸੈਟਾਂ 'ਚ ਹਰਾ ਕੇ ਸਕਾਟਹੋਮ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ 'ਚ ਜਗ੍ਹਾ ਬਣਾਈ। ਮਰੇ ਨੇ ਇਟਲੀ ਦੇ ਖਿਡਾਰੀ ਦੇ ਖ਼ਿਲਾਫ਼ 7-6, 6-3 ਨਾਲ ਜਿੱਤ ਦਰਜ ਕੀਤੀ।
ਬ੍ਰਿਟੇਨ ਦੇ ਮਰੇ ਦੀ ਪਿਛਲੇ ਦੋ ਹਫ਼ਤਿਆਂ 'ਚ ਚੋਟੀ ਦੇ 10 'ਚ ਸ਼ਾਮਲ ਖਿਡਾਰੀ ਦੇ ਖ਼ਿਲਾਫ਼ ਇਹ ਦੂਜੀ ਜਿੱਤ ਹੈ। ਤਿੰਨ ਵਾਰ ਦੇ ਗ੍ਰੈਂਡਸਲੈਮ ਜੇਤੂ ਮਰੇ ਨੇ ਵਿਏਨਾ 'ਚ ਹਿਊਬਾਰਟ ਹੁਰਕਾਜ ਨੂੰ ਹਰਾਇਆ ਸੀ। ਉਨ੍ਹਾਂ ਦੀ ਮੌਜੂਦਾ ਵਿਸ਼ਵ ਰੈਂਕਿੰਗ 143ਵੀਂ ਹੈ। ਮਰੇ ਕੁਆਰਟਰ ਫਾਈਨਲ 'ਚ ਟਾਮੀ ਪਾਲ ਨਾਲ ਭਿੜਨਗੇ ਜਿਨ੍ਹਾਂ ਨੇ ਅਮਰੀਕਾ ਦੇ ਆਪਣੇ ਡਬਲਜ਼ ਜੋੜੀਦਾਰ ਤੇ ਪੰਜਵਾਂ ਦਰਜਾ ਪ੍ਰਾਪਤ ਟੇਰ ਫ੍ਰਿਟਜ਼ ਨੂੰ 6-4, 6-4 ਨਾਲ ਹਰਾਇਆ। ਸਾਬਕਾ ਚੈਂਪੀਅਨ ਡੇਨਿਸ ਸ਼ਾਪਾਵਾਲੋਵ ਨੇ ਖ਼ਿਤਾਬ ਨੂੰ ਬਚਾਉਣ ਲਈ ਆਪਣੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਦੂਜੇ ਦੌਰ 'ਚ ਕੁਆਲੀਫ਼ਾਇਰ ਆਂਦ੍ਰੀਆ ਵਾਵਾਸੋਰੀ ਨੂੰ 7-6, 6-1 ਨਾਲ ਹਰਾਇਆ।
ਪਹਿਲਵਾਨ ਨਿਸ਼ਾ ਕਤਲਕਾਂਡ: ਕੋਚ ਦੀ ਪਤਨੀ ਅਤੇ ਸਾਲਾ ਗ੍ਰਿਫ਼ਤਾਰ, ਮੁੱਖ ਦੋਸ਼ੀਆਂ ’ਤੇ 1 ਲੱਖ ਦਾ ਇਨਾਮ
NEXT STORY