ਮਾਊਂਟ ਮਾਊਂਗਾਨੁਈ— ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਸੋਮਵਾਰ ਨੂੰ ਹਾਰਦਿਕ ਪੰਡਯਾ ਦੀ ਭਾਰਤੀ ਵਨ ਡੇ ਟੀਮ 'ਚ ਵਾਪਸੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਨਾਲ ਟੀਮ ਹਰ ਤਰ੍ਹਾਂ ਨਾਲ ਮਜ਼ਬੂਤ ਹੋ ਗਈ। ਇਕ ਟੀਵੀ ਪ੍ਰੋਗਰਾਮ ਦੌਰਾਨ ਮਹਿਲਾਵਾਂ 'ਤੇ ਇਤਰਾਜ਼ਯੋਗ ਟਿੱਪਣੀ ਕਰਕੇ ਜਾਂਚ ਦੇ ਦਾਇਰੇ ਤੋਂ ਗੁਜ਼ਰ ਰਹੇ ਪੰਡਯਾ ਨੂੰ ਨਿਊਜ਼ੀਲੈਂਡ ਖਿਲਾਫ ਤੀਜੇ ਵਨ ਡੇ 'ਚ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਪਰ ਉਨ੍ਹਾਂ ਨੇ ਗੇਂਦਬਾਜ਼ੀ ਅਤੇ ਫੀਲਡਿੰਗ 'ਚ ਆਪਣਾ ਚੰਗਾ ਪ੍ਰਭਾਵ ਛੱਡਿਆ।
ਗਾਵਸਕਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਬੇਹੱਦ ਪ੍ਰਭਾਵਸ਼ਾਲੀ ਰਿਹਾ। ਇਹੋ ਵਜ੍ਹਾ ਹੈ ਕਿ ਟੀਮ ਪ੍ਰਬੰਧਨ ਉਸ ਨੂੰ ਟੀਮ 'ਚ ਚਾਹੁੰਦਾ ਹੈ। ਉਸ ਨੇ ਅਸਲ 'ਚ ਟੀਮ ਦਾ ਉਹ ਛੋਟਾ ਜਿਹਾ ਖਾਲੀਪਨ ਦੂਰ ਕੀਤਾ ਜੋ ਟੀਮ 'ਚ ਬਣਿਆ ਹੋਇਆ ਸੀ। ਇਸ ਨਾਲ ਟੀਮ ਸੰਤੁਲਿਤ ਹੋ ਗਈ ਹੈ। ਉਸ ਦੀ ਮੌਜੂਦਗੀ ਨਾਲ ਟੀਮ ਹਰ ਤਰ੍ਹਾਂ ਨਾਲ ਮਜ਼ਬੂਤ ਹੋ ਗਈ ਹੈ। ਉਨ੍ਹਾਂ ਕਿਹਾ, ''ਉਸ ਨੇ ਬਹੁਤ ਚੰਗੀ ਲਾਈਨ ਨਾਲ ਗੇਂਦਬਾਜ਼ੀ ਕੀਤੀ। ਉਸ ਨੇ ਬਾਊਂਸਰ ਦਾ ਬਹੁਤ ਚੰਗੀ ਤਰ੍ਹਾਂ ਲਾਹਾ ਲਿਆ। ਹਾਰਦਿਕ ਪੰਡਯਾ ਨੇ ਟੀਮ 'ਚ ਇਹ ਖੂਬੀ ਜੋੜੀ ਹੈ। ਉਹ ਸ਼ਾਨਦਾਰ ਫੀਲਡਰ ਹੈ। ਉਹ ਕੁਝ ਨਾਮੁਮਕਿਨ ਕੈਚ ਨੂੰ ਮੁਮਕਿਨ ਬਣਾ ਦਿੰਦਾ ਹੈ ਅਤੇ ਬਹੁਤ ਹੀ ਤੇਜ਼ੀ ਨਾਲ ਰਨ ਆਊਟ ਕਰਦਾ ਹੈ। ਉਹ ਬੱਲੇ ਅਤੇ ਗੇਂਦ ਨਾਲ ਚੰਗਾ ਪ੍ਰਦਰਸ਼ਨ ਕਰਦਾ ਹੈ।
ਫੁੱਟਬਾਲਰ 'ਤੇ ਨਸਲੀ ਟਿੱਪਣੀ ਲਈ ਅਭਿਨੇਤਰੀ ਈਸ਼ਾ ਗੁਪਤਾ ਨੇ ਮੰਗੀ ਮੁਆਫੀ
NEXT STORY