ਪੈਰਿਸ- ਮੌਜੂਦਾ ਚੈਂਪੀਅਨ ਇਗਾ ਸਵਿਆਤੇਕ ਨੇ ਅਨਾਸਤੀਆ ਪੋਤਾਪੋਵਾ ਖਿਲਾਫ ਇਕਤਰਫਾ ਜਿੱਤ ਨਾਲ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਸਵਿਆਤੇਕ ਨੇ ਪੋਤਾਪੋਵਾ ਨੂੰ ਸਿਰਫ਼ 40 ਮਿੰਟਾਂ ਵਿੱਚ 6-0, 6-0 ਨਾਲ ਹਰਾਇਆ।
ਸਵਿਆਤੇਕ ਨੂੰ ਪੂਰੇ ਮੈਚ ਦੌਰਾਨ ਇੱਕ ਵੀ ਗੇਮ ਪੁਆਇੰਟ ਦਾ ਸਾਹਮਣਾ ਨਹੀਂ ਕਰਨਾ ਪਿਆ। ਪੋਤਾਪੋਵਾ ਨੇ ਪਹਿਲੇ ਹੀ ਮੈਚ ਪੁਆਇੰਟ 'ਤੇ ਫੋਰਹੈਂਡ ਸ਼ਾਟ ਨੂੰ ਨੈੱਟ 'ਚ ਮਾਰ ਕੇ ਮੈਚ ਸਵਿਆਤੇਕ ਦੀ ਝੋਲੀ 'ਚ ਪਾ ਦਿੱਤਾ। ਵਿਸ਼ਵ ਦੇ ਨੰਬਰ ਇਕ ਖਿਡਾਰੀ ਸਵਿਆਤੇਕ ਨੇ ਮੈਚ ਤੋਂ ਬਾਅਦ ਕਿਹਾ, ''ਮੈਂ ਬਹੁਤ ਇਕਾਗਰ ਸੀ। ਮੁਕਾਬਲਾ ਬਹੁਤ ਜਲਦੀ ਖਤਮ ਹੋ ਗਿਆ, ਇਹ ਬਹੁਤ ਅਜੀਬ ਸੀ।
ਸਵਿਆਤੇਕ ਦੀ ਨਜ਼ਰ ਰੋਲੈਂਡ ਗੈਰੋ 'ਤੇ ਲਗਾਤਾਰ ਤੀਜੇ ਅਤੇ ਕੁੱਲ ਚੌਥੇ ਫ੍ਰੈਂਚ ਓਪਨ ਖਿਤਾਬ 'ਤੇ ਹੈ। ਪੋਲੈਂਡ ਦੀ ਇਸ ਚੋਟੀ ਦਾ ਦਰਜਾ ਪ੍ਰਾਪਤ ਖਿਡਾਰਨ ਦਾ ਅਗਲਾ ਮੁਕਾਬਲਾ ਚੈੱਕ ਗਣਰਾਜ ਦੀ ਪੰਜਵਾਂ ਦਰਜਾ ਪ੍ਰਾਪਤ ਮਾਰਕਾ ਵੋਂਦਰੋਸੋਵਾ ਅਤੇ ਸਰਬੀਆ ਦੀ ਗੈਰ ਦਰਜਾ ਪ੍ਰਾਪਤ ਓਲਗਾ ਡੈਨੀਲੋਵਿਕ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
6 ਜੂਨ ਦੇ ਮੈਚ ਤੋਂ ਬਾਅਦ ਬਦਲ ਸਕਦਾ ਹੈ ਖਿਡਾਰੀਆਂ ਦਾ ਕਰੀਅਰ : ਸਟਿਮੈਕ
NEXT STORY