ਸਿਡਨੀ– ਸਿਡਨੀ ਐੱਫ. ਸੀ. ਦਾ ਸ਼ਨੀਵਾਰ ਨੂੰ ਆਪਣਾ ਮੈਚ ਖੇਡੇ ਬਿਨਾਂ ਲਗਾਤਾਰ ਚੌਥੀ ਵਾਰ ਚੈਂਪੀਅਨ ਬਣਨਾ ਤੈਅ ਹੋ ਗਿਆ। ਵੇਲਿੰਗਟਨ ਫੋਨਿਕਸ ਨੂੰ ਐਡੀਲਡ ਯੂਨਾਈਟਿਡ ਨੇ 1-1 ਦੀ ਬਰਾਬਰੀ 'ਤੇ ਰੋਕ ਦਿੱਤਾ, ਜਿਸ ਨਾਲ ਟੀਮ ਅੰਕ ਸੂਚੀ ਵਿਚ ਮੈਲਬੋਰਨ ਸਿਟੀ ਨੂੰ ਪਛਾੜ ਕੇ ਦੂਜੇ ਸਥਾਨ 'ਤੇ ਆ ਗਈ ਹੈ। ਹਾਲਾਂਕਿ ਮੈਚ ਜਿੱਤਣ ਵਿਚ ਅਸਫਲ ਰਹਿਣ 'ਤੇ ਫੋਨਿਕਸ ਦੀ ਟੀਮ ਟੂਰਨਾਮੈਂਟ ਵਿਚ ਹੁਣ ਸਿਡਨੀ ਦੀ ਬਰਾਬਰੀ ਨਹੀਂ ਕਰ ਸਕੇਗੀ। ਫੋਨਿਕਸ ਤੇ ਮੈਲਬੋਰਨ ਸਿਟੀ ਅੰਕ ਸੂਚੀ ਵਿਚ ਸਿਡਨੀ ਐੱਫ. ਸੀ. ਤੋਂ 11 ਅੰਕ ਪਿੱਛੇ ਹੈ। ਇਹ ਦੋਵੇਂ ਟੀਮਾਂ ਹੁਣ ਸਿਡਨੀ ਐੱਫ. ਸੀ. ਤੋਂ ਅੱਗੇ ਨਹੀਂ ਨਿਕਲ ਸਕਦੀਆਂ।
26 ਸਾਲਾਂ 'ਚ 200 ਵਿਕਟਾਂ ਪੂਰੀਆਂ ਕਰਨ ਵਾਲਾ ਵਿੰਡੀਜ਼ ਦਾ ਪਹਿਲਾ ਗੇਂਦਬਾਜ਼ ਬਣਿਆ ਰੋਚ
NEXT STORY