ਸਪੋਰਟਸ ਡੈਸਕ- ਭਾਰਤੀ ਟੀਮ ਨੂੰ ਟੀ-20 ਵਰਲਡ ਕੱਪ 2021 ਦੇ ਆਪਣੇ ਪਹਿਲੇ ਮੈਚ 'ਚ ਪਾਕਿਸਤਾਨ ਦੇ ਖ਼ਿਲਾਫ਼ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਇੰਡੀਆ ਨੂੰ ਪਾਕਿਸਤਾਨ ਨੇ 10 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਨਾ ਤਾਂ ਭਾਰਤ ਦਾ ਕੋਈ ਗੇਂਦਬਾਜ਼ ਹੀ ਚਲ ਸਕਿਆ ਤੇ ਨਾ ਹੀ ਵਿਰਾਟ ਕੋਹਲੀ ਤੋਂ ਇਲਾਵਾ ਕੋਈ ਬੱਲੇਬਾਜ਼। ਟੀਮ ਇੰਡੀਆ ਲਈ ਉਸ ਦੇ ਖਿਡਾਰੀ ਹੀ ਖਲਨਾਇਕ ਬਣ ਗਏ ਜਿਨ੍ਹਾਂ ਦੀ ਵਜ੍ਹਾ ਨਾਲ ਭਾਰਤੀ ਟੀਮ ਮੈਚ ਬੁਰੀ ਤਰ੍ਹਾਂ ਹਾਰ ਗਈ। ਆਓ ਜਾਣਦੇ ਹਾਂ ਭਾਰਤ ਦੀ ਹਾਰ ਦੇ 3 ਵੱਡੇ ਕਾਰਨਾਂ ਬਾਰੇ-
1. ਭਾਰਤ ਦੇ ਓਪਨਰ ਰਹੇ ਫ਼ਲਾਪ
ਰੋਹਿਤ ਸ਼ਰਮਾ ਟੀ-20 ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼ਾਂ 'ਚੋਂ ਇਕ ਹਨ। ਪਰ ਇਸ ਮੈਚ ਦੇ ਪਹਿਲੇ ਹੀ ਓਵਰ 'ਚ ਰੋਹਿਤ ਆਊਟ ਹੋ ਕੇ ਵਾਪਸ ਪਰਤ ਗਏ। ਉਹ ਆਪਣਾ ਖਾਤਾ ਵੀ ਨਾ ਖੋਲ ਸਕੇ। ਸ਼ਰਮਾ ਨੂੰ ਸ਼ਾਹੀਨ ਅਫ਼ਰੀਦੀ ਨੇ ਆਊਟ ਕੀਤਾ। ਇਸ ਤੋਂ ਬਾਅਦ ਕੇ. ਐੱਲ. ਰਾਹੁਲ ਵੀ ਕੁਝ ਖ਼ਾਸ ਕੀਤੇ ਬਿਨਾ ਆਊਟ ਹੋ ਗਏ। ਇਸ ਨਾਲ ਇਸ ਮੈਚ 'ਚ ਭਾਰਤ ਦੀ ਸ਼ੁਰਆਤ ਬੇਹੱਦ ਖ਼ਰਾਬ ਰਹੀ। ਓਪਨਰਾਂ ਦੇ ਫ਼ਲਾਪ ਹੋਣ ਕਾਰਨ ਭਾਰਤ ਨੂੰ ਠੋਸ ਸ਼ੁਰੂਆਤ ਨਹੀਂ ਮਿਲੀ ਤੇ ਟੀਮ ਪਾਕਿਸਤਾਨ ਖ਼ਿਲਾਫ਼ ਵੱਡਾ ਸਕੋਰ ਨਾ ਬਣਾ ਸੀ। ਰੋਹਿਤ ਸ਼ਰਮਾ ਤੋਂ ਭਾਰਤੀ ਪ੍ਰਸ਼ੰਸਕਾਂ ਨੂੰ ਬਹੁਤ ਉਮੀਦਾਂ ਸਨ ਪਰ ਉਹ ਉਨ੍ਹਾਂ ਉਮੀਦਾਂ 'ਤੇ ਖ਼ਰੇ ਨਾ ਉਤਰ ਸਕੇ।
ਇਹ ਵੀ ਪੜ੍ਹੋ : IND vs PAK : ਸ਼ਾਹੀਨ ਅਫ਼ਰੀਦੀ ਨੇ ਭਾਰਤ ਖ਼ਿਲਾਫ਼ ਬਿਹਤਰੀਨ ਗੇਂਦਬਾਜ਼ੀ ਦਾ ਖੋਲਿਆ ਰਾਜ਼
ਸ਼ੰਮੀ ਨੇ ਲੁਟਾਈਆਂ ਦੌੜਾਂ
ਭਾਰਤੀ ਟੀਮ ਨੇ ਇਸ ਮੈਚ 'ਚ ਤਿੰਨ ਤੇਜ਼ ਗੇਂਦਬਾਜ਼ ਉਤਾਰੇ ਜਿਸ 'ਚ ਮੁਹੰਮਦ ਸੰਮੀ ਨੂੰ ਪਲੇਇੰਗ ਇਲੈਵਨ 'ਚ ਮੌਕਿਆ ਮਿਲਿਆ। ਪਰ ਉਨ੍ਹਾਂ ਦੀ ਗੇਂਦਬਾਜ਼ੀ 'ਚ ਉਹ ਧਾਰ ਨਾ ਦਿਸੀ ਜਿਸ ਦੇ ਲਈ ਸ਼ੰਮੀ ਮਸ਼ਹੂਰ ਹਨ। ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਸ਼ੰਮੀ ਦੇ ਖ਼ਿਲਾਫ਼ ਜੰਮ ਕੇ ਦੌੜਾਂ ਬਣਾਈਆਂ। ਪਾਕਿਸਤਾਨੀ ਓਪਨਰ ਨੇ ਉਨ੍ਹਾਂ ਖ਼ਿਲਾਫ਼ ਆਸਾਨੀ ਨਾਲ ਵੱਡੇ ਸਟ੍ਰੋਕ ਲਗਾਏ। ਸ਼ੰਮੀ ਨੇ ਮੈਚ 'ਚ 11.22 ਦੀ ਔਸਤ ਨਾਲ ਦੌੜਾਂ ਲੁਟਾਈਆਂ ਜਿਸ ਨਾਲ ਭਾਰਤ ਬੁਰੀ ਤਰ੍ਹਾਂ ਮੈਚ ਹਾਰ ਗਿਆ।
ਹਾਰਦਿਕ ਪੰਡਯਾ ਦਾ ਨਹੀਂ ਚਲ ਸਕਣਾ
ਹਾਰਦਿਕ ਪੰਡਯਾ ਦਾ ਫ਼ਾਰਮ 'ਚ ਨਾ ਹੋਣਾ ਇਸ ਮੈਚ 'ਚ ਭਾਰਤ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਬਣਿਆ। ਹਾਰਦਿਕ ਪਿਛਲੇ ਕੁਝ ਦਿਨਾਂ ਤੋਂ ਆਪਣੀ ਫਾਰਮ ਨੂੰ ਲੈ ਕੇ ਜੂਝ ਰਹੇ ਲਨ। ਮੈਚ 'ਚ ਉਨ੍ਹਾਂ ਨੇ ਸਿਰਫ਼ 8 ਗੇਂਦਾਂ 'ਤੇ 11 ਦੌੜਾਂ ਬਣਾਈਆਂ। ਜਦੋਂ ਭਾਰਤ ਨੂੰ ਡੈਥ ਓਵਰਾਂ 'ਚ ਹਮਲਾਵਰ ਬੱਲੇਬਾਜ਼ੀ ਦੀ ਜ਼ਰੂਰਤ ਸੀ ਉਦੋਂ ਉਹ ਆਊਟ ਹੋ ਕੇ ਪਵੇਲੀਅਨ ਪਰਤ ਗਏ। ਹਾਰਦਿਕ ਨੇ ਮੈਚ 'ਚ ਗੇਂਦਬਾਜ਼ੀ ਵੀ ਨਹੀਂ ਕੀਤੀ।
ਇਹ ਵੀ ਪੜ੍ਹੋ : ਭਾਰਤ ’ਤੇ ਜਿੱਤ ਮਗਰੋਂ ਜਸ਼ਨ ’ਚ ਡੁੱਬਿਆ ਪਾਕਿਸਤਾਨ, ਸੜਕਾਂ ’ਤੇ ਉਤਰੇ ਪ੍ਰਸ਼ੰਸਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਰਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ’ਤੇ ਜਿੱਤ ਮਗਰੋਂ ਜਸ਼ਨ ’ਚ ਡੁੱਬਿਆ ਪਾਕਿਸਤਾਨ, ਸੜਕਾਂ ’ਤੇ ਉਤਰੇ ਪ੍ਰਸ਼ੰਸਕ
NEXT STORY