ਸਪੋਰਟਸ ਡੈਸਕ : ਟੀ-20 ਵਿਸ਼ਵ ਕੱਪ 2026 ਵਿੱਚ ਭਾਰਤੀ ਕ੍ਰਿਕਟ ਟੀਮ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਅਹਿਮਦਾਬਾਦ ਵਿੱਚ ਖੇਡੇ ਗਏ ਇੱਕ ਅਹਿਮ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਵਿਰੁੱਧ ਟੀਮ ਇੰਡੀਆ ਬੁਰੀ ਤਰ੍ਹਾਂ ਫਲਾਪ ਸਾਬਤ ਹੋਈ ਹੈ। ਪੂਰੀ ਭਾਰਤੀ ਟੀਮ ਮਹਿਜ਼ 111 ਦੌੜਾਂ 'ਤੇ ਸਿਮਟ ਗਈ, ਜਿਸ ਕਾਰਨ ਭਾਰਤ ਦੀਆਂ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਜ਼ਿਕਰਯੋਗ ਹੈ ਕਿ ਦੁਨੀਆ ਦੀ ਨੰਬਰ 1 ਟੀ-20 ਟੀਮ ਦੇ ਖਿਡਾਰੀ ਕੁੱਲ 11 ਵਾਰ ਜ਼ੀਰੋ 'ਤੇ ਆਊਟ ਹੋਏ ਹਨ। ਅਭਿਸ਼ੇਕ ਸ਼ਰਮਾ ਸਭ ਤੋਂ ਵੱਧ ਵਾਰ (ਤਿੰਨ) ਜ਼ੀਰੋ 'ਤੇ ਆਊਟ ਹੋਏ ਹਨ। ਅਕਸ਼ਰ ਪਟੇਲ ਦੋ ਵਾਰ ਜ਼ੀਰੋ 'ਤੇ ਆਊਟ ਹੋਏ ਹਨ। ਸ਼ਿਵਮ ਦੂਬੇ, ਈਸ਼ਾਨ ਕਿਸ਼ਨ, ਹਾਰਦਿਕ ਪੰਡਿਆ, ਵਰੁਣ ਚੱਕਰਵਰਤੀ ਅਤੇ ਰਿੰਕੂ ਸਿੰਘ ਇੱਕ-ਇੱਕ ਵਾਰ ਜ਼ੀਰੋ 'ਤੇ ਆਊਟ ਹੋਏ ਹਨ। ਜਸਪ੍ਰੀਤ ਬੁਮਰਾਹ ਵੀ ਇੱਕ ਵਾਰ ਜ਼ੀਰੋ 'ਤੇ ਆਊਟ ਹੋਏ ਹਨ।
ਇਸ ਮੈਚ ਵਿੱਚ ਭਾਰਤ ਦੇ ਤਿੰਨ ਅਹਿਮ ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਈਸ਼ਾਨ ਕਿਸ਼ਨ, ਰਿੰਕੂ ਸਿੰਘ ਅਤੇ ਜਸਪ੍ਰੀਤ ਬੁਮਰਾਹ 'ਡੱਕ' (ਜ਼ੀਰੋ) 'ਤੇ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਦੱਸ ਦੇਈਏ ਕਿ ਇਸ ਵਿਸ਼ਵ ਕੱਪ ਵਿੱਚ ਭਾਰਤ ਨੇ ਸਭ ਤੋਂ ਵੱਧ 'ਡੱਕ' ਬਣਾਉਣ ਦਾ ਇੱਕ ਸ਼ਰਮਨਾਕ ਰਿਕਾਰਡ ਆਪਣੇ ਨਾਂ ਕਰ ਲਿਆ ਹੈ, ਇੱਥੋਂ ਤੱਕ ਕਿ ਇਸ ਮਾਮਲੇ ਵਿੱਚ ਇਟਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਅਭਿਸ਼ੇਕ ਸ਼ਰਮਾ ਵੀ ਲਗਾਤਾਰ ਤਿੰਨ ਮੈਚਾਂ ਵਿੱਚ ਖਾਤਾ ਖੋਲ੍ਹਣ ਵਿੱਚ ਨਾਕਾਮ ਰਹੇ ਸਨ, ਹਾਲਾਂਕਿ ਇਸ ਮੈਚ ਵਿੱਚ ਉਨ੍ਹਾਂ ਨੇ ਕੁਝ ਦੌੜਾਂ ਬਣਾਈਆ। ਟੀਮ ਦੀ ਇਸ ਹਾਰ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ ਕਾਫੀ ਨਿਰਾਸ਼ ਨਜ਼ਰ ਆਏ। ਮੈਚ ਤੋਂ ਬਾਅਦ ਉਨ੍ਹਾਂ ਨੇ ਪਾਵਰਪਲੇਅ ਵਿੱਚ ਖ਼ਰਾਬ ਬੱਲੇਬਾਜ਼ੀ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਭਾਰਤ ਦਾ ਨੈੱਟ ਰਨ ਰੇਟ ਕਾਫੀ ਖ਼ਰਾਬ ਹੋ ਚੁੱਕਾ ਹੈ, ਜਿਸ ਕਾਰਨ ਹੁਣ ਸੈਮੀਫਾਈਨਲ ਦੀ ਰਾਹ ਬੇਹੱਦ ਮੁਸ਼ਕਲ ਹੋ ਗਈ ਹੈ।
ਸੈਮੀਫਾਈਨਲ ਦੀ ਦੌੜ ਵਿੱਚ ਬਣੇ ਰਹਿਣ ਲਈ ਭਾਰਤ ਨੂੰ ਹੁਣ ਆਪਣੇ ਅਗਲੇ ਦੋਵੇਂ ਮੈਚ ਜ਼ਿੰਬਾਬਵੇ ਅਤੇ ਵੈਸਟਇੰਡੀਜ਼ ਵਿਰੁੱਧ ਵੱਡੇ ਅੰਤਰ ਨਾਲ ਜਿੱਤਣੇ ਪੈਣਗੇ। ਜੇਕਰ ਦੱਖਣੀ ਅਫਰੀਕਾ ਆਪਣੇ ਬਾਕੀ ਸਾਰੇ ਮੈਚ ਜਿੱਤ ਜਾਂਦੀ ਹੈ, ਤਾਂ ਨੈੱਟ ਰਨ ਰੇਟ ਦਾ ਮਸਲਾ ਹੀ ਖ਼ਤਮ ਹੋ ਜਾਵੇਗਾ ਅਤੇ ਭਾਰਤ ਲਈ ਰਾਹ ਹੋਰ ਵੀ ਔਖੀ ਹੋ ਸਕਦੀ ਹੈ। ਦੂਜੇ ਪਾਸੇ, ਬਾਰਿਸ਼ ਕਾਰਨ ਮੈਚ ਰੱਦ ਹੋਣ ਦੀ ਸੂਰਤ ਵਿੱਚ ਆਈਸੀਸੀ ਦੇ ਨਿਯਮਾਂ ਦਾ ਫਾਇਦਾ ਵੀ ਭਾਰਤ ਨੂੰ ਮਿਲ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਜਰਮਨ ਓਪਨ ਬੈਡਮਿੰਟਨ: ਕਿਦਾਂਬੀ ਸ਼੍ਰੀਕਾਂਤ ਅਤੇ ਤਨਵੀ ਸ਼ਰਮਾ ਭਾਰਤੀ ਚੁਣੌਤੀ ਦੀ ਕਰਨਗੇ ਅਗਵਾਈ
NEXT STORY