ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਕਿਸੇ ਵੀ ਕੀਮਤ ’ਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਇੰਡੀਅਨ ਪ੍ਰੀਮੀਅਰ ਲੀਗ ( ਆਈ. ਪੀ. ਐੱਲ.) ਦਾ ਆਯੋਜਨ ਕਰਾਉਣਾ ਚਾਹੁੰਦਾ ਹੈ। ਇਸ ਦੇ ਲਈ ਬੋਰਡ ਟੀ-20 ਵਰਲਡ ਕੱਪ ਦੀ ਮੇਜ਼ਬਾਨੀ ਸ਼੍ਰੀਲੰਕਾ ਨੂੰ ਦੇ ਸਕਦਾ ਹੈ। ਟੂਰਨਾਮੈਂਟ ਅਕਤੂਬਰ-ਨਵੰਬਰ ’ਚ ਭਾਰਤ ’ਚ ਹੋਣਾ ਹੈ।
ਇਹ ਵੀ ਪੜ੍ਹੋ : ਬੋਪੰਨਾ ਦੀ ਹਾਰ ਦੇ ਨਾਲ ਫਰੈਂਚ ਓਪਨ ’ਚ ਭਾਰਤੀ ਮੁਹਿੰਮ ਖ਼ਤਮ
ਕੋਰੋਨਾ ਦੀ ਵਜ੍ਹਾ ਕਰਕੇ ਟੂਰਨਾਮੈਂਟ ਯੂ. ਏ. ਈ. ’ਚ ਸ਼ਿਫ਼ਟ ਹੋ ਸਕਦਾ ਹੈ। ਜਦਕਿ ਆਈ. ਪੀ. ਐੱਲ. 2021 ਦਾ ਦੂਜਾ ਫ਼ੇਜ਼ 19 ਸਤੰਬਰ ਤੋਂ 15 ਅਕਤੂਬਰ ਤਕ ਯੂ. ਏ. ਈ. ’ਚ ਹੋਣਾ ਹੈ। ਜੇਕਰ ਵਰਲਡ ਕੱਪ ਯੂ. ਏ. ਈ. ’ਚ ਆਯੋਜਿਤ ਹੁੰਦਾ ਹੈ ਤਾਂ ਅਕਤੂਬਰ ’ਚ ਸਾਰੇ ਮੈਦਾਨ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਦੇ ਹਵਾਲੇ ਹੋ ਜਾਣਗੇ। ਬੋਰਡ ਨੂੰ ਆਈ. ਪੀ. ਐੱਲ. ਦੇ ਮੈਚ ਸਿਰਫ਼ ਕਿ ਹੀ ਮੈਦਾਨ ’ਤੇ ਕਰਾਉਣੇ ਹੋਣਗੇ। ਇਹੋ ਵਜ੍ਹਾ ਹੈ ਕਿ ਬੀ. ਸੀ. ਸੀ. ਆਈ. ਵਰਲਡ ਕੱਪ ਦੀ ਮੇਜ਼ਬਾਨੀ ਲਈ ਸ਼੍ਰੀਲੰਕਾ ਕ੍ਰਿਕਟ ਬੋਰਡ ਨਾਲ ਚਰਚਾ ਕਰ ਰਿਹਾ ਹੈ। ਵਰਲਡ ਕੱਪ 18 ਅਕਤੂਬਰ ਤੋਂ ਹੋ ਸਕਦਾ ਹੈ। ਇਸ ਵਿਚਾਲੇ ਬੀ. ਸੀ. ਸੀ. ਆਈ. ਨੇ ਵਿੰਡੀਜ਼ ਬੋਰਡ ਤੋਂ ਸੀ. ਪੀ. ਐੱਲ. ਨੂੰ 7 ਤੋਂ 10 ਦਿਨ ਪਹਿਲਾਂ ਖ਼ਤਮ ਕਰਨ ਦੀ ਬੇਨਤੀ ਕੀਤੀ ਸੀ। ਬੋਰਡ ਨੂੰ ਉਨ੍ਹਾਂ ਦੇ ਫ਼ੈਸਲੇ ਦਾ ਇੰਤਜ਼ਾਰ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬੋਪੰਨਾ ਦੀ ਹਾਰ ਦੇ ਨਾਲ ਫਰੈਂਚ ਓਪਨ ’ਚ ਭਾਰਤੀ ਮੁਹਿੰਮ ਖ਼ਤਮ
NEXT STORY