ਪੈਰਿਸ— ਗ਼ੈਰ ਦਰਜ਼ਾ ਪ੍ਰਾਪਤ ਸਲੋਵੇਨੀਆ ਦੀ ਟੈਨਿਸ ਖਿਡਾਰੀ ਤਮਾਰਾ ਜ਼ਿਦਾਨਸੇਕ ਨੇ 33ਵਾਂ ਦਰਜਾ ਪ੍ਰਾਪਤ ਸਪੇਨ ਦੀ ਪੌਲਾ ਬਦੌਸਾ ਨੂੰ ਮੰਗਲਵਾਰ ਨੂੰ ਤਿੰਨ ਸੈੱਟਾਂ ’ਚ 7-5, 4-6, 8-6 ਨਾਲ ਹਰਾ ਕੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਮਹਿਲਾ ਸੈਮੀਫ਼ਾਈਨਲ ’ਚ ਪ੍ਰਵੇਸ਼ ਕਰ ਲਿਆ। ਜ਼ਿਦਾਨਸੇਕ ਨੇ ਬਦੌਸਾ ਤੋਂ ਇਹ ਮੁਕਾਬਲਾ ਦੋ ਘੰਟੇ 26 ਮਿੰਟ ਦੇ ਸੰਘਰਸ਼ ’ਚ ਜਿੱਤਿਆ ਤੇ ਸੈਮੀਫ਼ਾਈਨਲ ’ਚ ਪਹੁੰਚਣ ਵਾਲੀ ਪਹਿਲੀ ਖਿਡਾਰੀ ਬਣ ਗਈ। ਪਿਛਲੀ ਚੈਂਪੀਅਨ ਤੇ ਇਸ ਵਾਰ ਦੀ ਅੱਠਵਾਂ ਦਰਜਾ ਪ੍ਰਾਪਤ ਪੋਲੈਂਡ ਦੀ ਇਗਾ ਸਵੀਯਤੇਕ ਯੂਕ੍ਰੇਨ ਦੀ ਮਾਰਤਾ ਕਾਸਟਚਯੁਕ ਨੂੰ ਇਕ ਘੰਟੇ 32 ਮਿੰਟ ਤਕ ਚਲੇ ਮੁਕਾਬਲੇ ’ਚ 6-3, 6-4 ਨਾਲ ਹਰਾ ਕੇ ਆਖ਼ਰੀ ਅੱਠ ’ਚ ਪਹੁੰਚ ਗਈ ਹੈ।
ਹਸਨ ਅਲੀ, ਪ੍ਰਵੀਨ ਜੈਵਿਕਰਮ ਤੇ ਮੁਸ਼ਫ਼ਿਕੁਰ ICC ਦੇ ਪਲੇਅਰ ਆਫ਼ ਮੰਥ ਦੀ ਦੌੜ ’ਚ
NEXT STORY